ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਦੋਸ਼ ਸਾਬਤ ਹੋਣ ਦੇ ਬਾਵਜੂਦ ਪਾਕਿਸਤਾਨੀ ਈਸਾਈ ਔਰਤ ਦਾ ਭਵਿੱਖ ਖ਼ਤਰੇ 'ਚ

ਪਾਕਿਸਤਾਨੀ ਇਸਾਈ ਔਰਤ ਦਾ ਭਵਿੱਖ ਖ਼ਤਰੇ 'ਚ

 ਪਾਕਿਸਤਾਨੀ 'ਚ ਈਸ਼-ਨਿੰਦਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਇਸਾਈ ਔਰਤ ਆਸੀਆ ਬੀਬੀ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਬਾਅਦ ਵੀ ਉਸਦਾ ਭਵਿੱਖ ਸਰੁੱਖਿਅਤ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਨਿਰਦੋਸ਼ ਘੋਸ਼ਿਤ ਕਰ ਦਿੱਤਾ ਹੈ। ਪਰ ਹੁਣ ਪਾਕਿਸਤਾਨੀ ਸਰਕਾਰ ਨੇ ਇਸਲਾਮੀ ਕੱਟੜਪੰਥੀਆਂ ਨੂੰ ਰਿਹਾਈ ਦੇ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਉਸਦਾ ਨਾਮ ਉਡਾਣ ਨਿਸ਼ੇਦ ਸੂਚੀ ਵਿੱਚ ਪਾ ਦਿੱਤਾ ਗਿਆ ਹੈ, ਤਾਂ ਜੋ ਉਹ ਦੇਸ਼ ਤੋਂ ਬਾਹਰ ਨਾ ਜਾ ਸਕੇ।

 


ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਬੀਬੀ ਨੂੰ ਸਾਰੇ ਦੋਸ਼ਾਂ 'ਤੋਂ ਬਰੀ ਕਰ ਦਿੱਤਾ ਸੀ।

 

ਦੂਜੇ ਪਾਸੇ, ਆਸੀਆ ਦੇ ਪਤੀ ਅਸ਼ਿਕ ਮਸੀਹ ਨੇ ਜਰਮਨ ਰੇਡੀਓ ਦੇ ਨਾਲ ਬਰਲਿਨ ਵਿੱਚ ਗੱਲਬਾਤ ਦੌਰਾਨ ਕੇਸ ਨਾਲ ਨਜਿੱਠਣ ਬਾਰੇ ਪਾਕਿਸਤਾਨੀ ਸਰਕਾਰ ਦੇ ਰਵੱਈਏ ਦੀ ਨਿੰਦਾ ਕੀਤੀ ਤੇ ਅਧਿਕਾਰੀਆਂ ਨੂੰ ਉਸ ਦੀ ਪਤਨੀ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ.ਪੁਲਿਸ ਨੇ ਆਸੀਆ ਦੀ ਰਿਹਾਈ ਨੂੰ ਲੈ ਕੇ ਪਾਕਿਸਤਾਨ ਵਿੱਚ ਹੋ ਰਹੇ ਰੋਸ ਦੇ ਸਬੰਧ 'ਚ ਲਗਪਗ 2000 ਵਿਅਕਤੀਆਂ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Despite innocent Pakistani Christian woman in Danger