ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BRI ਤੋਂ ਦੂਰੀ ਦੇ ਬਾਵਜੂਦ ਭਾਰਤ–ਚੀਨ ਦੇ ਵਪਾਰਿਕ ਰਿਸ਼ਤਿਆਂ ਉਤੇ ਅਸਰ ਨਹੀਂ

BRI ਤੋਂ ਦੂਰੀ ਦੇ ਬਾਵਜੂਦ ਭਾਰਤ–ਚੀਨ ਦੇ ਵਪਾਰਿਕ ਰਿਸ਼ਤਿਆਂ ਉਤੇ ਅਸਰ ਨਹੀਂ

ਚੀਨ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਦੇ ਚੀਨ ਦੀ ਬੈਲਟ ਅਤੇ ਸੜਕ ਪਰਿਯੋਜਨਾ ਵਿਚ ਸ਼ਾਮਲ ਨਾ ਹੋਣ ਦੇ ਫੈਸਲੇ ਦੇ ਬਾਵਜੂਦ ਦੋਵੇਂ ਦੇਸ਼ਾਂ ਦੇ ਦਵੱਲੇ ਵਪਾਰਿਕ ਰਿਸ਼ਤੇ ਪ੍ਰਭਾਵਿਤ ਨਹੀਂ ਹੋਏ ਅਤੇ ਉਸ ਵਿਚ ‘ਸ਼ਾਨਦਾਰ ਪ੍ਰਗਤੀ’ ਦੇਖਣ ਨੂੰ ਮਿਲੀ ਹੈ। ਚੀਨ–ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਵਿਚ ਦੇਸ਼ ਦੀ ਸੰਪ੍ਰਭੁਤਾ ਨਾਲ ਜੁੜੀ ਚਿੰਤਾ ਦੇ ਚਲਦੇ ਭਾਰਤ ਨੇ ਇਸ ਪਰਿਯੋਜਨਾ ਤੋਂ ਖੁਦ ਨੂੰ ਅਲੱਗ ਰੱਖਿਆ ਹੈ।

 

ਪਰਿਯੋਜਨਾ ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੋ ਕੇ ਲੰਘਣ ਕਾਰਨ ਭਾਰਤ ਨੂੰ ਇਸ ਉਤੇ ਇੰਤਰਾਜ ਹੈ। ਭਾਰਤ ਨੇ 60 ਅਰਬ ਡਾਲਰ ਦੀ ਸੀਪੀਈਸੀ ਨਾਲ ਜੁੜੇ ਆਪਣੇ ਇੰਤਰਾਜਾਂ ਕਾਰਨ 25 ਤੋਂ 27 ਅਪ੍ਰੈਲ ਵਿਚ ਚਿੰਨ ’ਚ ਆਯੋਜਿਤ ਬੇਲਟ ਐਂਡ ਰੋਡ ਫੋਰਮ (ਬੀਆਰਐਫ) ਦੇ ਦੂਜੇ ਸੰਮੇਲਨ ਵਿਚ ਵੀ ਹਿੱਸਾ ਨਹੀਂ ਲਿਆ। ਇਸ ਤੋਂ ਪਹਿਲਾਂ 2017 ਵਿਚ ਆਯੋਜਿਤ ਬੀਆਰਐਫ ਦੀ ਪਹਿਲੀ ਮੀਟਿੰਗ ਦਾ ਵੀ ਭਾਰਤ ਨੇ ਬਾਈਕਾਟ ਕੀਤਾ ਸੀ।

 

ਮਿਸਰੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਬੁਨਿਆਦੀ ਢਾਂਚਾ ਸੰਪਰਕ ਯੋਜਨਾਵਾਂ ਨੂੰ ਰਾਸ਼ਟਰੀ ਪ੍ਰਥਾਮਿਕਤਾਵਾਂ ਨਾਲ ਜੋੜਿਆ ਜਾਣਾ ਚਾਹੀਦਾ। ਇਸ ਵਿਚ ਦੁਨੀਆ ਭਰ ਵਿਚ ਵਿਆਪਕ ਤੌਰ ਉਤੇ ਸਵੀਕਾਰ ਅਤੇ ਸਨਮਾਨ ਨਾਲ ਦੇਖੇ ਜਾਣ ਵਾਲੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਵਿਚ ਪਾਰਦਰਸ਼ਤਾ, ਖੁਲਾਪਣ, ਬਰਾਬਰ ਮੌਕੇ, ਸਮਾਜਿਕ, ਵਾਤਾਵਰਣ ਸਬੰਧੀ ਤੇ ਵਿੱਤੀ ਸਥਿਰਤਾ ਵਰਗੇ ਤੱਤ ਸ਼ਾਮਲ ਹਨ।

 

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਹਿਲਾਂ ਵਿਚ ਇਨ੍ਹਾਂ ਸਿਧਾਂਤਾਂ ਦਾ ਪਾਲਣ ਕਰਦੇ ਹਾਂ। ਇਸ ਵਿਚ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਸ ਨੂੰ ਰਾਸ਼ਟਰੀ ਪ੍ਰਾਥਮਿਕਤਾ ਨਾਲ ਜੁੜਿਆ ਹੋਣਾ ਚਾਹੀਦਾ। ਦੂਜੀ ਗੱਲ ਇਹ ਕਿ ਅਜਿਹੀਆਂ ਚੀਜਾਂ ਉਦੋਂ ਟਿਕਾਊ ਜਾਂ ਸਫਲ ਹੋ ਸਕਦੀਆਂ ਹਨ ਜਦੋਂ ਇਨ੍ਹਾਂ ਵਿਚ ਦੇਸ਼ ਦੀ ਸੰਪ੍ਰਭੁਤਾ ਤੇ  ਖੇਤਰੀ ਅਖੰਡਤਾ ਵਰਗੇ ਮੁੱਦਿਆਂ ਉਤੇ ਧਿਆਨ ਰੱਖਿਆ ਗਿਆ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Despite the distance from BRI there is no impact on India China trade relations