ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਤੇ ਉੱਤਰੀ ਕੋਰੀਆ `ਚ ਮੁੜ ਵਧਣ ਲੱਗੀਆਂ ਦੂਰੀਆਂ

ਅਮਰੀਕੀ ਰਾਸ਼ਟਰਪਤੀ ਕਿਮ ਜੋਂਗ ਉਨ ਅਤੇ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਨ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਪਿਯੋਂਗਯਾਂਗ `ਚ ਦੋ ਦਿਨਾ ਵਾਰਤਾ ਮੁਕੰਮਲ ਹੋਣ ਦੇ ਕੁਝ ਹੀ ਘੰਟਿਆਂ ਪਿੱਛੋਂ ਉੱਤਰੀ ਕੋਰੀਆ ਨੇ ਹਮਲਾ ਕਰਦਿਆਂ ਅਮਰੀਕਾ ਦੀਆਂ ਮੰਗਾਂ ਨੂੰ ਬੇਹੱਦ ਲਾਲਚ ਨਾਲ ਭਰਪੂਰ ਦੱਸਿਆ। ਕੋਰੀਆ ਨੇ ਕਿਹਾ ਕਿ ਪਿੱਛੇ ਜਿਹੇ ਹੋਈ ਉੱਚ-ਪੱਧਰੀ ਵਾਰਤਾ ਬਹੁਤ ਅਫ਼ਸੋਸਨਾਕ ਸੀ।

ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਕਿਮ ਜੋਂਗ ਚੋਲ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸ਼ੁੱਕਰਵਾਰ ਅਤੇ ਸਨਿੱਚਰਵਾਰ ਨੂੰ ਉੱਚ-ਪੱਧਰੀ ਵਾਰਤਾ ਦੌਰਾਨ ਅਮਰੀਕਾ ਦਾ ਰਵੱਈਆ ਅਤੇ ਦ੍ਰਿਸ਼ਟੀਕੋਣ ਬਹੁਤ ਅਫ਼ਸੋਸਨਾਕ ਸੀ। ਅਸੀਂ ਆਸ ਕੀਤੀ ਸੀ ਕਿ ਵਾਰਤਾ ਦੌਰਾਨ ਅਮਰੀਕੀ ਪੱਖ ਕੁਝ ਸਿਰਜਣਾਤਮਕ ਉਪਾਅ ਪੇਸ਼ ਕਰੇਗਾ, ਜੋ ਸਾਡੇ ਵਿਚਾਲੇ ਆਪਸੀ ਭਰੋਸਾ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।

ਇਸ ਤੋਂ ਪਹਿਲਾਂ ਪੌਂਪੀਓ ਨੇ ਆਪਣੇ ਉੱਤਰੀ ਕੋਰੀਆਈ ਹਮਰੁਤਬਾ ਨਾਲ ਦੂਜੇ ਦਿਨ ਦੀ ਮੀਟਿੰਗ ਪਿੱਛੋਂ ਕਿਹਾ ਕਿ ਕੋਰੀਆਈ ਪ੍ਰਾਇਦੀਪ `ਚ ਪ੍ਰਮਾਣੂ ਨਿਸ਼ਸਤ੍ਰੀਕਰਨ ਦੇ ਸਮਝੌਤੇ ਦੇ ਮਾਪਦੰਡਾਂ `ਤੇ ਸਪੱਸ਼ਟਤਾ ਦੀ ਲੋੜ ਹੈ।

ਟਰੰਪ ਪ੍ਰਸ਼ਾਸਨ ਉਸ ਸਮਝੌਤੇ ਨੂੰ ਲੈ ਕੇ ਪ੍ਰਤੀਬੱਧ ਹੈ, ਜਿਸ ਅਧੀਨ ਉੱਤਰੀ ਕੋਰੀਆ ਪ੍ਰਮਾਣੂ ਨਿਸ਼ਸਤ੍ਰੀਕਰਨ ਕਰੇਗਾ ਅਤੇ ਇਸ ਦੇ ਬਦਲੇ ਉਸ ਨੂੰ ਆਰਥਿਕ ਫ਼ਾਇਦਾ ਪੁੱਜੇਗਾ। ਅਪ੍ਰੈਲ ਤੋਂ ਬਾਅਦ ਪੌਂਪੀਓ ਦੀ ਇਹ ਤੀਜੀ ਪਿਯੋਂਗਯਾਂਗ ਯਾਤਰਾ ਹੈ। ਪੌਂਪੀਓ ਸਨਿੱਚਰਵਾਰ ਦੁਪਹਿਰ ਨੂੰ ਪਿਯੋਂਗਯਾਗ ਤੋਂ ਜਾਪਾਨ ਲਈ ਰਵਾਨਾ ਹੋਏ ਸਨ।

ਅਮਰੀਕਾ ਤੇ ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ ਪ੍ਰਮਾਣੂ ਨਿਸ਼ਸਤ੍ਰੀਕਰਨ ਵਾਰਤਾ ਵਿੱਚ ਨਿਸ਼ਸਤ੍ਰੀਕਰਨ ਦੇ ਜਤਨਾਂ ਦੀ ਜਾਂਚ ਸਮੇਤ ਸਾਰੇ ਅਹਿਮ ਪੱਖਾਂ `ਤੇ ਕੰਮ ਕਰਨ ਲਈ ਕਾਰਜ-ਦਲਾਂ ਦਾ ਗਠਨ ਕੀਤਾ ਹੈ।

ਬੁਲਾਰੇ ਹੀਦਰ ਨੌਹਰਟ ਨੇ ਕਿਹਾ ਕਿ ਪੌਂਪੀਓ ਨੇ ਉੱਤਰੀ ਕੋਰੀਆ ਦੇ ਅਧਿਕਾਰੀਆਂ ਨਾਲ ਪ੍ਰਮਾਣੂ ਨਿਸ਼ਸਤ੍ਰੀਕਰਨ ਦੇ ਮੁੱਦੇ ਤੋਂ ਇਲਾਵਾ 1950 ਦੀ ਕੋਰੀਆਈ ਜੰਗ ਵਿੱਚ ਮਾਰੇ ਗਏ ਅਮਰੀਕਨਾਂ ਦੀਆਂ ਅਸਥੀਆਂ ਦੀ ਵਤਨ ਵਾਪਸੀ ਬਾਰੇ ਗੱਲਬਾਤ ਕੀਤੀ।

ਉੱਤਰੀ ਕੋਰੀਆ ਦੇ ਸੀਨੀਅਰ ਅਧਿਕਾਰੀ ਕਿਮ ਯੋਂਗ ਚੋਲ ਨਾਲ ਗੱਲਬਾਤ ਵਿੱਚ ਪੌਂਪੀਓ ਨੇ ਕਿਹਾ ਕਿ ਅਮਰੀਕਾ ਦਾ ਟੀਚਾ ਉੱਤਰੀ ਕੋਰੀਆ ਦਾ ਮੁਕੰਮਲ ਪ੍ਰਮਾਣੂ ਨਿਸ਼ਸਤ੍ਰੀਕਰਨ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Differences emerge between US and North Korea