ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DIG ਅਪਰਣਾ ਕੁਮਾਰ ਨੇ ਅਮਰੀਕੀ ਪਰਬਤੀ ਟੀਸੀ ’ਤੇ ਗੱਡਿਆ ਭਾਰਤੀ ਤਿਰੰਗਾ

DIG ਅਪਰਣਾ ਕੁਮਾਰ ਨੇ ਅਮਰੀਕੀ ਪਰਬਤੀ ਟੀਸੀ ’ਤੇ ਗੱਡਿਆ ਭਾਰਤੀ ਤਿਰੰਗਾ

ਆਈਟੀਬੀਪੀ ਦੇ ਡੀਆਈਜੀ (DIG) ਅਪਰਣਾ ਕੁਮਾਰ ਨੇ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਨੂੰ ਜਿੱਤ ਲਿਆ ਹੈ। ਮਾਊਂਟ ਡੇਨਾਲੀ ਉੱਤੇ ਤਿਰੰਗਾ ਲਹਿਰਾਉਣ ਵਾਲੇ ਅਪਰਣਾ ਕੁਮਾਰ ਇਹ ਮਾਅਰਕਾ ਮਾਰਨ ਵਾਲੇ ਪਹਿਲੇ ਆਈਪੀਐੱਸ ਅਧਿਕਾਰੀ ਬਣ ਗਏ ਹਨ।

 

 

ਇਸ ਦੇ ਨਾਲ ਹੀ ਅਪਰਣਾ ਕੁਮਾਰ ਹੁਰਾਂ ਨੇ ਸੱਤ ਚੋਟੀਆਂ ਦੀ ਚੁਣੌਤੀ ਨੂੰ ਵੀ ਪੂਰਾ ਕਰ ਲਿਆ ਹੈ।

 

 

ਆਈਟੀਬੀਪੀ ਨੇ ਅਧਿਕਾਰਤ ਤੌਰ ’ਤੇ ਟਵੀਟ ਕਰ ਕੇ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਹਨ।

 

 

ਸਾਲ 20002 ਉੱਤਰ ਪ੍ਰਦੇਸ਼ ਕਾਡਰ ਦੇ ਆਈਪੀਐੱਸ ਅਧਿਕਾਰੀ ਅਪਰਣਾ ਕੁਮਾਰ ਨੇ ਉੱਤਰੀ ਅਮਰੀਕਾ ਦੀ ਡੇਨਾਲੀ ਚੋਟੀ ਨੂੰ ਆਪਣੇ ਤੀਜੇ ਜਤਨ ਵਿੱਚ ਕਾਮਯਾਬੀ ਨਾਲ ਸਰ ਕੀਤਾ ਹੈ। ਮਾਊਂਟ ਡੇਨਾਵੀ ਦੀ ਉਚਾਈ ਸਮੁੰਦਰੀ ਤਲ ਤੋਂ 20 ਹਜ਼ਾਰ 310 ਫ਼ੁੱਟ ਹੈ।

 

 

ਇਸ ਮੁਹਿੰਮ ਲਈ ਅਪਰਣਾ ਭਾਰਤ ਤੋਂ ਬੀਤੀ 15 ਜੂਨ ਨੂੰ ਰਵਾਨਾ ਹੋਏ ਸਨ ਤੇ ਉਨ੍ਹਾਂ ਇਹ ਉਪਲਬਧੀ 30 ਜੂਨ ਨੂੰ ਹਾਸਲ ਕੀਤੀ। ਇਸ ਯਾਤਰਾ ਦੌਰਾਨ ਉਨ੍ਹਾਂ ਸਖ਼ਤ ਠੰਢ ਦਾ ਵੀ ਸਾਹਮਣਾ ਕਰਨਾ ਪਿਆ। ਤਾਪਮਾਨ ਉੱਥੇ ਸਿਫ਼ਰ 40 ਡਿਗਰੀ ਹੇਠਾਂ ਤੱਕ ਸੀ।

 

 

ਅਪਰਣਾ ਇਸ ਤੋਂ ਪਹਿਲਾਂ ਵਿਸ਼ਵ ਦੇ ਛੇ ਮਹਾਂਦੀਪਾਂ ਦੀਆਂ ਛੇ ਸਭ ਤੋਂ ਉੱਚੀ ਪਰਬਤੀ ਟੀਸੀਆਂ ਨੂੰ ਸਰ ਕਰ ਚੁੱਕੇ ਹਨ।

 

 

ਦੱਖਣੀ ਧਰੁਵ ਦੀ ਮੁਹਿੰਮ ਮੁਕੰਮਲ ਕਰਨ ਤੋਂ ਬਾਅਦ ਅਪਰਣਾ ਕੁਮਾਰ ਨੇ 4 ਅਪ੍ਰੈਲ ਨੂੰ ਉੱਤਰੀ ਧਰੁਵ ਦੀ 111 ਮੀਲ ਦੀ ਨਾਰਵੇ ਦੇ ਓਸਲੋ ਸ਼ਹਿਰ ਦੀ ਯਾਤਰਾ ਸ਼ੁਰੂ ਕੀਤੀ ਸੀ। ਉਹ 13 ਜਨਵਰੀ ਨੂੰ ਉੱਤਰੀ ਧਰੁਵ ਪੁੱਜੇ ਸਨ।

 

 

ਜਨਵਰੀ ਦੇ ਮਹੀਨੇ ਬਰਫ਼ ਉੱਤੇ 111 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਅਪਰਾਣਾ ਕੁਮਾਰ ਸਫ਼ਲਤਾਪੂਰਬਕ ਦੱਖਣੀ ਧਰੁਵ ਉੱਤੇ ਪੁੱਜੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DIG Aparna Kumar hoisted Indian Tricolour on US Mount Denali