ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੀ ਫ਼ੌਜੀ ਤਾਕਤ ਸੀਮਤ ਕਰਨ ਬਾਰੇ ਅਮਰੀਕੀ ਸੈਨੇਟ ’ਚ ਬਹਿਸ

ਟਰੰਪ ਦੀ ਫ਼ੌਜੀ ਤਾਕਤ ਸੀਮਤ ਕਰਨ ਬਾਰੇ ਅਮਰੀਕੀ ਸੈਨੇਟ ’ਚ ਬਹਿਸ

ਅਮਰੀਕੀ ਸੈਨੇਟ ਨੇ ਈਰਾਨ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਫ਼ੌਜੀ ਸ਼ਕਤੀਆਂ ਦੇ ਅਧਿਕਾਰ ਸੀਮਤ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨ ਕਰਦਿਆਂ ਉਸ ਉੱਤੇ ਬਹਿਸ ਸ਼ੁਰੂ ਕਰ ਦਿੱਤੀ ਹੈ। ਫ਼ੌਜੀ ਸ਼ਕਤੀਆਂ ਦੇ ਅਧਿਕਾਰ ਨੁੰ ਸੀਮਤ ਕਰਨ ਦੇ ਪ੍ਰਸਤਾਵ ਉੱਤੇ ਆਖ਼ਰੀ ਵੋਟਿੰਗ ਹੋਵੇਗਾ।

 

 

ਅਮਰੀਕਾ ’ਚ ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸ੍ਰੀ ਟਰੰਪ ਸੈਨੇਟ ਦੀ ਸਲਾਹ ਦੇ ਬਗ਼ੈਰ ਤਹਿਰਾਨ ਨਾਲ ਫ਼ੌਜੀ ਸੰਘਰਸ਼ ਸ਼ੁਰੂ ਕਰ ਸਕਦੇ ਹਨ। ਇਸ ਲਈ ਇਸ ਉੱਤੇ ਬਹਿਸ ਕਰਨਾ ਬਹੁਤ ਜ਼ਰੂਰੀ ਸੀ।

 

 

ਸੈਨੇਟ ’ਚ ਰੀਪਬਲਿਕਨ ਦੇ ਬਹੁਤ ’ਚ ਹੋਣ ਕਾਰਨ ਇਹ ਪ੍ਰਸਤਾਵ ਪਾਸ ਹੋ ਸਕਦਾ ਹੈ। ਭਾਵੇਂ ਟਰੰਪ ਨੂੰ ਕਾਨੂੰਨ ਉੱਤੇ ਪਾਬੰਦੀ ਦੀ ਆਸ ਹੈ। ਉਨ੍ਹਾਂ ਬੁੱਧਵਾਰ ਨੂੰ ਸੈਨੇਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਨੀਤੀ ਵਿਕਲਪ ਸੀਮਤ ਨਾ ਕਰਨ।

 

 

ਸ੍ਰੀ ਟਰੰਪ ਨੇ ਟਵੀਟ ਕਰਦਿਆਂ ਲਿਖਿਆ ਕਿ ਇਹ ਸਾਡੇ ਦੇਸ਼ ਦੀ ਸੁਰੱਖਿਆ ਲਈ ਬਹੁਤ ਅਹਿਮ ਹੈ ਕਿ ਸੰਯੂਕਤ ਰਾਜ ਅਮਰੀਕਾ ਦੀ ਸੈਨੇਟ ਈਰਾਨ ਦੇ ਮਾਮਲੇ ’ਤੇ ਜੰਗੀ ਸ਼ਕਤੀਆਂ ਦੇ ਪ੍ਰਸਤਾਵ ਉੱਤੇ ਵੋਟਿੰਗ ਨਾ ਕਰੇ।

 

 

ਇਸ ਦੌਰਾਨ ਅਮਰੀਕਾ ’ਚ ਭਾਰਤੀ ਮੂਲ ਦੇ ਆਗੂ ਸਾਰਾ ਗਿਡੋਨ ਨੇ ਮਾਇਨੇ ਸੂਬੇ ਤੋਂ ਅਮਰੀਕੀ ਸੈਨੇਟ ’ਚ ਦਾਖ਼ਲ ਹੋਣ ਦੀ ਆਪਣੀ ਦਾਅਵੇਦਾਰੀ ਲਈ 76 ਲੱਖ ਡਾਲਰ ਦਾ ਫ਼ੰਡ ਇਕੱਠਾ ਕਰ ਲਿਆ ਹੈ। 48 ਸਾਲਾ ਗਿਡੋਨ ਫ਼ਿਲਹਾਲ ਮਾਇਨੇ ਸੂਬੇ ’ਚ ਅਸੈਂਬਲੀ ਦੇ ਸਪੀਕਰ ਹਨ।

 

 

ਉਹ ਨਵੰਬਰ ਮਹੀਨੇ ਹੋਣ ਵਾਲੀ ਅਮਰੀਕੀ ਸੰਸਦੀ ਚੋਣ ਵਿੱਚ ਰੀਪਬਲਿਕਨ ਸੁਜ਼ੈਨ ਕੌਲਿਨਜ਼ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ। ਕੌਲਿਨਜ਼ ਨੇ ਇਸ ਚੁਣਾਵੀ ਦੌਰ ਲਈ 1.09 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਹੈ।

 

 

ਗਿਡੋਨ ਦੀ ਪ੍ਰਚਾਰ ਮੁਹਿੰਮ ਚਲਾਉਣ ਵਾਲੇ ਦਫ਼ਤਰ ਨੇ ਕਿਹਾ ਹੈ ਕਿ ਉਨ੍ਹਾਂ ਨੇ 31 ਦਸੰਬਰ ਨੂੰ ਖ਼ਤਮ ਅੰਤਿਮ ਤਿਮਾਹੀ ’ਚ 35 ਲੱਖ ਡਾਲਰ ਦੀ ਮਦਦ ਹਾਸਲ ਕੀਤੀ। ਇਸ ਤਰ੍ਹਾਂ ਉਹ 76 ਲੱਖ ਡਾਲਰ ਦਾ ਚੰਦਾ ਇਕੱਠਾ ਕਰ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Discussion in US Senate over curtailing Trump s Powers