ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਪ੍ਰਧਾਨ ਮੰਤਰੀ ਛੁੱਟੀ ‘ਤੇ, ਇਮਰਾਨ ਦੇ ਤਖਤਾ ਪਲਟ ਦੀ ਚਰਚਾ

ਪਾਕਿਸਤਾਨ ਚ ਤਖ਼ਤਾ ਪਲਟ ਹੋਣ ਦੇ ਡਰ ਵਿਚਾਲੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕਰ ਪ੍ਰਧਾਨ ਮੰਤਰੀ ਇਮਰਾਨ ਖਾਨ ਛੁੱਟੀ ‘ਤੇ ਤੁਰ ਗਏ ਹਨ। ਇਸ ਦੇ ਨਾਲ ਹੀ ਮੁਤਹਿਦਾ ਕੌਮੀ ਅੰਦੋਲਨ-ਪਾਕਿਸਤਾਨ ਦੇ ਸੀਨੀਅਰ ਸੱਤਾ ਨੇਤਾ ਖਵਾਜਾ ਇਜ਼ਹਾਰੁਲ ਹਸਨ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇ ਇਮਰਾਨ ਸਰਕਾਰ ਨੇ ਅਰਥਚਾਰੇ ਦੀ ਸਥਿਤੀ ਚ ਸੁਧਾਰ ਨਹੀਂ ਕੀਤਾ ਤਾਂ ਅਜਿਹਾ ਨਹੀਂ ਲਗਦਾ ਕਿ ਇਹ ਸਰਕਾਰ ਅਗਲੇ ਬਜਟ ਤੱਕ ਚੱਲ ਸਕੇਗੀ।

 

ਇਸ ਤੋਂ ਪਹਿਲਾਂ ਸਰਕਾਰ ਦੀ ਸਹਿਯੋਗੀ ਪਾਕਿਸਤਾਨ ਮੁਸਲਿਮ ਲੀਗ-ਕਾਇਦ ਦੇ ਚੋਟੀ ਦੇ ਨੇਤਾ ਵੀ ਜਨਤਕ ਤੌਰ 'ਤੇ ਸਰਕਾਰ ਦੀਆਂ ਨੀਤੀਆਂ ਨਾਲ ਅਸਹਿਮਤ ਹਨ। ਪਾਕਿਸਤਾਨੀ ਮੀਡੀਆ ਦੇ ਅਨੁਸਾਰ ਇਮਰਾਨ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇੱਕ ਵੀ ਛੁੱਟੀ ਨਹੀਂ ਲਈ ਹੈ। ਬਾਜਵਾ ਅਤੇ ਇਮਰਾਨ ਦੀ ਮੁਲਾਕਾਤ ਦੋ ਮਹੀਨਿਆਂ ਬਾਅਦ ਹੋਈ ਹੈ। ਦੋਵਾਂ ਚ ਸਰੀਰਕ ਭਾਸ਼ਾ ਚ ਅੰਤਰ ਸੀ ਤੇ ਇਹ ਮੁਲਾਕਾਤ ਸੁਖਦ ਨਹੀਂ ਸੀ। ਇਸ ਦੇ ਨਾਲ ਇਮਰਾਨ ਦੇ ਤਖਤਾ ਪਲਟ ਦੀ ਖਦਸ਼ਾ ਬਾਰੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ।

 

ਇਸ ਦੀ ਸੋਸ਼ਲ ਮੀਡੀਆ 'ਤੇ ਵੀ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਕਿਆਸਅਰਾਈਆਂ ਵਿਚਕਾਰ ਪਾਕਿਸਤਾਨ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਇੱਕ ਪ੍ਰੋਗਰਾਮ ਚ ਕਿਹਾ ਕਿ ਸਰਕਾਰ ਨਾਲ ਕੋਈ ਮਤਭੇਦ ਨਹੀਂ ਹਨ। ਫੌਜ ਸਰਕਾਰ ਦਾ ਸਮਰਥਨ ਕਰ ਰਹੀ ਹੈ।

 

ਜੇਯੂਆਈ-ਐੱਫ ਦੇ ਮੁਖੀ ਮੌਲਾਨਾ ਫਜ਼ਲੂਰ ਰਹਿਮਾਨ ਦਾ ਇਮਰਾਨ ਖਾਨ ਖਿਲਾਫ ਸੁਤੰਤਰਤਾ ਮਾਰਚ ਵੀ ਇਕ ਕਾਰਨ ਹੋ ਸਕਦਾ ਹੈ। ਮੌਲਾਨਾ ਨੇ ਹੁਣ ਇਮਰਾਨ ਖ਼ਾਨ 'ਤੇ ਅਸਤੀਫੇ ਦਾ ਦਬਾਅ ਵਧਾਉਣ ਲਈ ਦੇਸ਼ ਭਰ ਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Discussions of Imran s coup in Pakistan Prime Minister on leave