ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਲਦੀ ਕਾਰ ’ਚ ਆਈ ਖਰਾਬੀ, ਇੰਜਣ ਖੋਲ੍ਹ ਕੇ ਦੇਖਿਆ ਤਾਂ ਉੱਡ ਗਏ ਹੋਸ਼!

ਚਲਦੀ ਕਾਰ ਚ ਤਾਂ ਵੈਸੇ ਤਾਂ ਕਦੇ ਵੀ ਖਰਾਬੀ ਆ ਸਕਦੀ ਹੈ ਜਿਸ ਨੂੰ ਠੀਕ ਕਰਾਉਣਾ ਇੱਕ ਆਮ ਗੱਲ ਹੈ। ਪਰ ਜੇਕਰ ਕਦੇ ਚੱਲਦੀ ਕਾਰ ਚ ਖਰਾਬੀ ਆ ਜਾਵੇ ਅਤੇ ਜਾਂਚ ਦੌਰਾਨ ਉਸ ਵਿੱਚੋਂ ਵੱਡਾ ਸਾਰਾ ਸੱਪ ਆਪਣੇ ਫੱਨ ਫੈਲਾ ਕੇ ਸਾਹਮਣੇ ਆ ਜਾਵੇ ਤਾਂ ਯਕੀਨਨ ਹੋਸ਼ ਉੱਡ ਜਾਣੇ ਤੈਅ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।

 

ਘਟਨਾ ਅਮਰੀਕਾ ਦੇ ਵਿਸਕਾਨਸਿਨ ਸ਼ਹਿਰ ਦੀ ਹੈ ਜਿੱਥੇ ਓਮਰੋ ਪੁਲਿਸ ਡਿਪਾਰਟਮੈਂਟ ਦੇ ਫੇਸਬੁੱਕ ਪੋਸਟ ਮੁਤਾਬਕ ਇੱਕ ਔਰਤ ਨੂੰ ਕਾਰ ਚਲਾਉਣ ਚ ਕਾਫੀ ਮੁਸ਼ਕਿਲ ਆ ਰਹੀ ਸੀ ਜਿਸ ਤੋਂ ਬਾਅਦ ਉਸਨੇ ਆਪਣੀ ਗੱਡੀ ਦਾ ਇੰਜਣ ਜਾਂਚਣ ਲਈ ਜਿਵੇਂ ਹੀ ਕਾਰ ਦਾ ਬੋਨਟ ਖੋਲ੍ਹਿਆ ਤਾਂ ਉਸਦੇ ਹੋਸ਼ ਉੱਡ ਗਏ। ਦਰਅਸਲ ਇੰਜਣ ਉੱਪਰ 4 ਫੁ਼ੱਟ ਲੰਬਾ ਇੱਕ ਪਾਇਥਨ ਕਿਸਮ ਦਾ ਅਜਗਰ ਬੈਠਿਆ ਹੋਇਆ ਸੀ। ਜਿਸ ਤੋਂ ਬਾਅਦ ਔਰਤ ਨੇ ਪੁਲਿਸ ਨੂੰ ਫ਼ੋਨ ਕਰਕੇ ਇਸਦੀ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਅਜਗਰ ਨੂੰ ਕੱਢਣ ਦੀ ਕੋਸਿ਼ਸ਼ ਕੀਤੀ ਪਰ ਉਹ ਇਸ ਕੰਮ ਵਿਚ ਅਸਫਲ ਰਹੇ। ਜਿਸ ਤੋਂ ਬਾਅਦ ਇੱਕ ਸੱਪ ਫੜ੍ਹਨ ਵਾਲੇ ਨੂੰ ਬੁਲਾਇਆ ਗਿਆ।

 

ਇਹ ਅਜਗਰ ਦਾ ਬੱਚਾ ਇੱਕ ਪਾਲਤੂ ਪਾਇਥਨ ਜੋ ਕਿ ਆਪਣੇ ਮਾਲਕ ਦੇ ਘਰੋਂ ਕਿਸੇ ਤਰ੍ਹਾਂ ਨਿਕਲ ਕੇ ਆ ਗਿਆ ਹੋਵੇਗਾ।ਹਾਲਾਂਕਿ ਇਸਨੂੰ ਪਾਲਣਾ ਅਮਰੀਕਾ ਚ ਗੈਰਕਾਨੂੰਨੀ ਹੈ। ਇਸ ਲਈ ਇਨ੍ਹਾਂ ਨੂੰ ਰੈਪਟਾਈਲਸ ਦੀ ਦੇਖਰੇਖ ਕਰਨ ਵਾਲੀ ਸੰਸਥਾ ਨੂੰ ਦੇ ੱਿਦੱਤਾ ਗਿਆ। ਸੋਸ਼ਲ ਮੀਡੀਆ ਤੇ ਇਹ ਪੋਸਟ ਵਾਇਰਲ ਹੋ ਗਿਆ ਹੈ। ਜਿਸ ਨੂੰ ਹੁਣ ਤੱਕ 2,300 ਤੋਂ ਵੱਧ ਵਾਰ ਸ਼ੇਅਰ ਅਤੇ 1700 ਤੋਂ ਵੱਧ ਵਾਰ ਲਾਈਕ ਕੀਤਾ ਜਾ ਚੁੱਕਾ ਹੈ। ਜਿਸ ਤੇ ਲੋਕ ਆਪੋ ਆਪਣੀਆਂ ਟਿੱਪਣੀਆਂ ਨਵੇਕਲੇ ਹੀ ਅੰਦਾਜ਼ ਚ ਦੇ ਰਹੇ ਹਨ।

 

 

 

 

 

 


            

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Disruption in moving car open the engine