ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਤੇ ਪਾਕਿ PM ਇਮਰਾਨ ’ਚ ਸਿਰਫ 3 ਸੀਟਾਂ ਦੀ ਦੂਰੀ

PM ਮੋਦੀ ਤੇ ਪਾਕਿ PM ਇਮਰਾਨ ’ਚ ਸਿਰਫ 3 ਸੀਟਾਂ ਦੀ ਦੂਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਰਗਿਜਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਪਹੁੰਚੇ। ਇਸ ਦੌਰਾਨ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ।  ਅੱਤਵਾਦ ਉਤੇ ਸਖਤ ਰੁਖ ਦਿਖਾਉਂਦੇ ਹੋਏ ਮੋਦੀ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨਹੀਂ ਮਿਲੇ।

 

ਹਾਲਾਂਕਿ, ਭਾਰਤੀ ਵਿਦੇਸ਼ ਮੰਤਰਾਲੇ ਨੇ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਐਸਸੀਓ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦਾ ਇਮਰਾਨ ਖਾਨ ਨਾਲ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਹਾਲਾਂਕਿ ਡਿਨਰ ਦੌਰਾਨ ਦੋਵੇਂ ਆਗੂਆਂ ਵਿਚ ਮਿਲਣ ਦੀ ਚਰਚਾ ਸੀ। ਇਸ ਤੋਂ ਬਾਅਦ ਇਕ ਹੀ ਸਮੇਂ ਰਾਤ ਦਾ ਖਾਣਾ ਖਾਣ ਲਈ ਦੋਵੇਂ ਆਗੂ ਉਥੇ ਪਹੁੰਚੇ। ਪ੍ਰੰਤੂ ਫਿਰ ਵੀ ਮੋਦੀ ਨੇ ਇਮਰਾਨ ਨਾਲ ਨਾ ਤਾਂ ਹੱਥ ਮਿਲਾਇਆ ਅਤੇ ਨਾ ਹੀ ਨਜ਼ਰਾਂ ਮਿਲਾਈਆਂ।

 

ਪਾਕਿਸਤਾਨੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਾਲ ਵਿਚ ਮੋਦੀ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਸਿਰਫ ਤਿੰਨ ਸੀਟਾਂ ਤੋਂ ਦੂਰ ਬੈਠੇ ਸਨ। ਉਥੇ ਗਾਲਾ ਕਲਚਰਲ ਨਾਈਟ ਪ੍ਰੋਗਰਾਮ ਵਿਚ ਵੀ ਦੋਵਾਂ ਆਗੂ ਇਕ–ਦੂਜੇ ਦੇ ਆਸਪਾਸ ਹੀ ਰਹੇ। ਪ੍ਰੰਤੂ ਉਥੇ ਵੀ ਕੋਈ ਗੱਲਬਾਤ ਨਹੀਂ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:distance between indian pm modi and pak pm imran khan was only 3 seats but narendra modi didnt speak to imran