ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸੇ ਨੂੰ ਧਮਕਾਉਣ ਲਈ ਨਹੀਂ ਖਰੀਦੇ ਹਥਿਆਰ: ਰੱਖਿਆ ਮੰਤਰੀ ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਹਥਿਆਰ ਅਤੇ ਰੱਖਿਆ ਉਪਕਰਣ ਕਿਸੇ ਦੇਸ਼ ਨੂੰ ਧਮਕਾਉਣ ਲਈ ਨਹੀਂ ਬਲਕਿ ਆਪਣੀ ਸਮਰੱਥਾ ਵਧਾਉਣ ਅਤੇ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਖਰੀਦੇ ਹਨ। ਭਾਰਤ ਨੂੰ ਮਿਲੇ ਪਹਿਲੇ ਰਾਫੇਲ ਚ ਉਡਾਣ ਭਰਨ ਤੋਂ ਬਾਅਦ ਰਾਜਨਾਥ ਸਿੰਘ ਨੇ ਕਿਹਾ, ਰਾਫੇਲ ਦੀ ਸਪੂਰਦਗੀ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣਾ ਚਾਹੀਦਾ ਹੈ।

 

ਕਿਸੇ ਨੂੰ ਧਮਕਾਉਣ ਲਈ ਨਹੀਂ ਖਰੀਦੇ ਹਥਿਆਰ: ਰੱਖਿਆ ਮੰਤਰੀ ਰਾਜਨਾਥ ਸਿੰਘ

 

ਰਾਜਨਾਥ ਨੇ ਕਿ ਕਿਹਾ ਕਿ ਪੀਐਮ ਮੋਦੀ ਦੇ ਦ੍ਰਿੜ ਇਰਾਦੇ ਨੇ ਸਾਡੀ ਕੌਮੀ ਸੁਰੱਖਿਆ ਨੂੰ ਲਾਭ ਪਹੁੰਚਾਇਆ। ਰਾਫੇਲ ਭਾਰਤੀ ਹਵਾਈ ਫ਼ੌਜ ਦੀ ਲੜਾਈ ਦੀ ਸਮਰੱਥਾ ਚ ਕਾਫੀ ਵਾਧਾ ਕਰੇਗਾ ਪਰ ਇਸਦਾ ਟੀਚਾ ਕਿਸੇ ਹਮਲੇ ਲਈ ਨਹੀਂ, ਬਲਕਿ ਸਵੈ-ਰੱਖਿਆ ਵਜੋਂ ਹੈ।

 

 

ਰਾਫੇਲ ਚ ਉਡਾਣ ਭਰਨ ਦੇ ਤਜਰਬੇ 'ਤੇ ਰਾਜਨਾਥ ਨੇ ਕਿਹਾ, ਇਸ ਦੌਰਾਨ ਮੈਨੂੰ ਲੜਾਕੂ ਜਹਾਜ਼ ਰਾਫੇਲ ਦੀਆਂ ਕਈ ਸਮਰੱਥਾਵਾਂ ਨੂੰ ਜਾਨਣ ਦਾ ਮੌਕਾ ਮਿਲਿਆ। ਹਥਿਆਰਾਂ ਦੀ ਪੂਜਾ 'ਤੇ ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਹਰ ਸਾਲ ਲਖਨਊ ਚ ਹਥਿਆਰਾਂ ਦੀ ਪੂਜਾ ਕਰਦਾ ਹਾਂ, ਪਰ ਅੱਜ ਮੈਂ ਫਰਾਂਸ ਚ ਹਥਿਆਰ ਵਾਂਗ ਰਾਫੇਲ ਦੀ ਪੂਜਾ ਕੀਤੀ।

 

 

ਇਸ ਦੌਰਾਨ ਰਾਜਨਾਥ ਦੇ ਨਾਲ ਮੌਜੂਦ ਵਾਈਸ ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਇੱਕ ਵਾਰ ਹਰਿਆਣਾ ਦੇ ਅੰਬਾਲਾ ਅਤੇ ਪੱਛਮੀ ਬੰਗਾਲ ਦੇ ਹਾਸੀਮਾਰਾ ਵਿੱਚ ਰਾਫੇਲ ਦੀ ਤਾਇਨਾਤੀ ਹੋਣ ਤੋਂ ਬਾਅਦ ਹਵਾਈ ਫ਼ੌਜ ਦੀ ਹਵਾਈ ਸਮਰਥਾ ਚ ਕਮਾਲ ਦਾ ਵਾਧਾ ਹੋਵੇਗਾ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Do not buy weapons to threaten anyone: Defense Minister Rajnath