ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੇ ਮਿੱਤਰ ਦੇਸ਼ ਪਾਕਿ ਨੂੰ ਕੋਈ ਖਰੀ–ਖੋਟੀ ਨਾ ਸੁਣਾਏ : ਚੀਨ

ਮੇਰੇ ਮਿੱਤਰ ਦੇਸ਼ ਪਾਕਿ ਨੂੰ ਕੋਈ ਖਰੀ–ਖੋਟੀ ਨਾ ਸੁਣਾਏ : ਚੀਨ

ਚੀਨ ਨੇ ਸੋਮਵਾਰ ਨੂੰ ਕਿਹਾ ਕਿ ਇਸ ਹਫਤੇ ਕਿਰਗਿਜ਼ਸਤਾਨ ਵਿਚ ਹੋਣ ਵਾਲੇ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਸ਼ਿਖਰ ਸੰਮੇਲਨ ਵਿਚ ਸੁਰੱਖਿਆ, ਅਰਥਵਿਵਸਥਾ ਅਤੇ ਅੱਤਵਾਦ ਨਾਲ ਸਬੰਧਤ ਮੁੱਦਿਆਂ ਉਤੇ ਚਰਚਾ ਕੀਤੀ ਜਾਵੇਗੀ, ਪ੍ਰੰਤੂ ਮੇਰੇ ਮਿੱਤਰ ਦੇਸ਼ ਪਾਕਿਸਤਾਨ ਨੂੰ ਅੱਤਵਾਦ ਦੇ ਮੁੱਦੇ ਉਤੇ ਕੋਈ ਖਰੀ–ਖੋਟੀ ਨਾ ਸੁਣਾਏ।

 

ਕਿਰਗਿਜ਼ਸਤਾਨ ਦੀ ਰਾਜਧਾਨੀ ਵਿਸ਼ਕੇਕ ਵਿਚ ਐਸਸੀਓ ਦਾ 19ਵਾਂ ਸ਼ਿਖਰ ਸੰਮੇਲਨ 13–14 ਜੂਨ ਨੂੰ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਰਨਫਗ ਵੀ ਇਸ ਸ਼ਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਮੁੱਦਾ ਉਠਾਉਣ ਦੀ ਸੰਭਾਵਨਾ ਹੈ। ਇਸ ਨੂੰ ਦੇਖਦੇ ਹੋਏ ਚੀਨ ਨੇ ਸਪੱਸ਼ਟ ਕੀਤਾ ਹੈ ਕਿ ਉਸਦੇ ਸਹਿਯੋਗੀ ਇਸਲਾਮਾਬਾਦ ਨੂੰ ਇਸ ਪ੍ਰੋਗਰਾਮ ਵਿਚ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।

 

‘ਐਸਸੀਓ ਦੇ ਦੋ ਪ੍ਰਮੁੱਖ ਮੁੱਦੇ ਸੁਰੱਖਿਆ ਅਤੇ ਵਿਕਾਸ’

 

ਚੀਨ ਦੇ ਉਪ ਵਿਦੇਸ਼ ਮੰਤਰੀ ਝਾਂਗ ਹਾਨਹੁਈ ਨੇ ਦੱਸਿਆ ਕਿ ਸ਼ਿਖਰ ਸੰਮੇਲਨ ਵਿਚ ਐਸਸੀਓ ਦੇ ਪਿਛਲੇ ਸਾਲ ਦੇ ਕੰਮ ਦੀ ਸਮੀਖਿਆ ਹੋਵੇਗੀ ਅਤੇ ਇਸ ਸਾਲ ਸਹਿਯੋਗ ਲਈ ਯੋਜਨਾ ਬਣਾਈ ਜਾਵੇਗੀ। ਐਸਸੀਓ ਵਿਚ ਅਰਥਵਿਵਸਥਾ ਅਤੇ ਸੁਰੱਖਿਆ ਸਹਿਯੋਗ ਖਾਸ ਕਰਕੇ ਅੱਤਵਾਦ ਮੁੱਦੇ ਉਤੇ ਚਰਚਾ ਕੀਤੀ ਜਾਵੇਗੀ। ਐਸਸੀਓ ਦੇ ਦੋ ਪ੍ਰਮੁੱਖ ਮੁੱਦੇ ਸੁਰੱਖਿਆ ਅਤੇ ਵਿਕਾਸ ਹਨ। ਝਾਂਗ ਨੇ ਕਿਹਾ ਕਿ ਐਸਸੀਓ ਦੀ ਸਥਾਪਨਾ ਦਾ ਮਕਸਦ ਕਿਸੇ ਦੇਸ਼ (ਪਾਕਿਸਤਾਨ) ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ, ਸਗੋਂ ਇਸ ਪੱਧਰ ਉਤੇ ਸ਼ਿਖਰ ਸੰਮੇਲਨ ਵਿਚ ਨਿਸ਼ਚਿਤ ਤੌਰ ਉਤੇ ਪ੍ਰਮੁੱਖ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ਉਤੇ ਧਿਆਨ ਦਿੱਤਾ ਜਾਵੇਗਾ।

 

ਭਾਰਤ ਨਾਲ ਵਪਾਰ ਸੰਘਰਸ਼ ਉਤੇ ਗੱਲਬਾਤ ਦੀ ਉਮੀਦ

 

ਚੀਨ ਨੇ ਉਮੀਦ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਚਿਰਨਫਗ ਬਿਸ਼ਕੇਕ ਵਿਚ ਹੋਣ ਵਾਲੀ ਮੁਲਾਕਾਤ ਦੌਰਾਨ ਅਮਰੀਕਾ ਨਾਲ ਆਪਣੇ–ਆਪਣੇ ਵਪਾਰ ਸੰਰਘਸ਼ ਨੂੰ ਲੈਕੇ ਗੱਲਬਾਤ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:do not scold My friend Pakistan says China