ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਕੀ ਸੱਚਮੁਚ ਹੋ ਸਕਦੀ ਹੈ ਕੋਈ ਇੰਨੀ ਸਮਝਦਾਰ ਵ੍ਹੇਲ–ਮੱਛੀ?

VIDEO: ਕੀ ਸੱਚਮੁਚ ਹੋ ਸਕਦੀ ਹੈ ਕੋਈ ਇੰਨੀ ਸਮਝਦਾਰ ਵ੍ਹੇਲ–ਮੱਛੀ?

ਅੱਜ–ਕੱਲ੍ਹ ਇੱਕ ਅਜਿਹੀ ਵ੍ਹੇਲ–ਮੱਛੀ ਦੀ ਵਿਡੀਓ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮਾਮਲਾ ਕੁਝ ਇਉਂ ਹੈ ਕਿ ਨਾਰਵੇ ਦੀ ਹੈਮਰਫ਼ੈਸਟ ਬੰਦਰਗਾਹ ’ਤੇ ਇੱਕ ਔਰਤ ਦਾ ਮੋਬਾਇਲ ਫ਼ੋਨ ਉਸ ਦੇ ਹੱਥ ’ਚੋਂ ਛੁੱਟ ਕੇ ਸਮੁੰਦਰ ਵਿੱਚ ਡਿੱਗ ਪੈਂਦਾ ਹੈ।

 

 

ਉੱਥੇ ਲਾਗੇ ਹੀ ਕਿਤੇ ਚਿੱਟੀ ਵੇਲ੍ਹ–ਮੱਛੀ ਵੀ ਪਾਣੀ ਦੇ ਹੇਠਾਂ ਘੁੰਮ ਰਹੀ ਸੀ। ਉਹ ਪਾਣੀ ਦੀਆਂ ਹੇਠਲੀਆਂ ਤੈਹਾਂ ਵੱਲ ਜਾ ਰਹੇ ਮੋਬਾਇਲ ਫ਼ੋਨ ਨੂੰ ਰਾਹ ਵਿੱਚ ਹੀ ਬਹੁਤ ਹੀ ਪੋਲੇ ਜਿਹੇ ਮੂੰਹ ਨਾਲ ਦਬੋਚ ਲੈਂਦੀ ਹੈ।

 

 

ਫਿਰ ਉਹ ਹੌਲੀ–ਹੌਲੀ ਪਾਣੀ ਦੀ ਉੱਪਰਲੀ ਸਤ੍ਹਾ ਵੱਲ ਆਉਂਦੀ ਦਿਸਦੀ ਹੈ। ਸਾਫ਼ ਪਾਣੀ ਵਿੱਚ ਹੀ ਵਿਖਾਈ ਦੇਣ ਲੱਗਦਾ ਹੈ ਕਿ ਉਸ ਨੇ ਆਪਣੇ ਮੂੰਹ ਵਿੱਚ ਮੋਬਾਇਲ ਫ਼ੋਨ ਫੜਿਆ ਹੋਇਆ ਹੈ।

 

ਉਹ ਬਹੁਤ ਪਿਆਰ ਨਾਲ ਆਪਣੀ ਥੂਥਣ ਪਾਣੀ ਤੋਂ ਬਾਹਰ ਕੱਢਦੀ ਹੈ ਤੇ ਉਹ ਔਰਤ ਮਲਕੜੇ ਜਿਹੇ ਆਪਣਾ ਫ਼ੋਨ ਉਸ ਦੇ ਮੂੰਹ ਵਿੱਚੋਂ ਖਿੱਚਦੀ ਹੈ। ਸਮਝਦਾਰ ਵੇਲ੍ਹ ਮੱਛੀ ਆਪਣਾ ਮੂੰਹ ਘੁੱਟਦੀ ਨਹੀਂ, ਜਿਵੇਂ ਕਿ ਆਮ ਜਾਨਵਰ ਕਰਦੇ ਹਨ, ਜਦੋਂ ਉਨ੍ਹਾਂ ਦੇ ਮੂੰਹ ’ਚੋਂ ਕੁਝ ਕੱਢਣ ਦਾ ਜਤਨ ਕੀਤਾ ਜਾਂਦਾ ਹੈ।

 

 

ਵੇਲ੍ਹ–ਮੱਛੀ ਬਹੁਤ ਆਰਾਮ ਤੇ ਪਿਆਰ ਨਾਲ ਉਹ ਮੋਬਾਇਲ ਫ਼ੋਨ ਉਸ ਔਰਤ ਨੂੰ ਵਾਪਸ ਫੜਾ ਦਿੰਦੀ ਹੈ। ਇਸ ਸਮਝਦਾਰ ਵੇਲ੍ਹ ਮੱਛੀ ਦੀ ਬਹੁਤ ਸ਼ਲਾਘਾ ਹੋ ਰਹੀ ਹੈ। ਦੁਨੀਆ ਦੇ ਹਰੇਕ ਦੇਸ਼ ਵਿੱਚ ਇਸ ਵਿਡੀਓ ਨੂੰ ਹਰ ਵੱਡੇ–ਛੋਟੇ ਵੱਲੋਂ ਬੜੇ ਚਾਅ ਨਾਲ ਵੇਖਿਆ ਜਾ ਰਿਹਾ ਹੈ।

 

 

ਕੀ ਸੱਚਮੁਚ ਦੁਨੀਆ ’ਚ ਕੋਈ ਇੰਨੀ ਸਮਝਦਾਰ ਵ੍ਹੇਲ ਮੱਛੀ ਹੋ ਸਕਦੀ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Does really such intelligent whale exists in the world