ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਨੇ ਮੁੜ ਕਸ਼ਮੀਰ ਮਸਲੇ ’ਤੇ ਵਿਚੋਲਗੀ ਦੀ ਕੀਤੀ ਪੇਸ਼ਕਸ਼

ਟਰੰਪ ਨੇ ਮੁੜ ਕਸ਼ਮੀਰ ਮਸਲੇ ’ਤੇ ਵਿਚੋਲਗੀ ਦੀ ਕੀਤੀ ਪੇਸ਼ਕਸ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚ ਲੰਬੇ ਸਮੇਂ ਤੋਂ ਟਕਰਾਅ ਦਾ ਮੁੱਦਾ ਰਹੇ ਕਸ਼ਮੀਰ ਦੀ ‘ਵਿਸ਼ਫੋਟਕ ਸਥਿਤੀ ਉਤੇ ਇਕ ਵਾਰ ਫਿਰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ।

 

ਟਰੰਪ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਸ਼ਨੀਵਾਰ ਨੂੰ ਇਹ ਮੁੱਦਾ ਉਠਾਉਣਗੇ। ਅਮਰੀਕਾ ਨੇ ਮੋਦੀ ਤੋਂ ਕਸ਼ਮੀਰ ਵਿਚ ਤਣਾਅ ਘੱਟ ਕਰਨ ਲਈ ਇਹ ਕਦਮ ਚੁੱਕਣ ਦੀ ਅਪੀਲ ਕੀਤੀ ਸੀ।

 

ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਸ਼ਮੀਰ ਬੇਹੱਦ ਜਟਿਲ ਥਾਂ ਹੈ। ਇੱਥੇ ਹਿੰਦੂ ਹਨ ਅਤੇ ਮੁਸਲਮਾਨ ਵੀ ਅਤੇ ਮੈਂ ਨਹੀਂ ਕਹੂੰਗਾ ਕਿ ਉਨ੍ਹਾਂ ਵਿਚ ਕਾਫੀ ਮੇਲਜੋਲ ਹੈ। ਉਨ੍ਹਾਂ ਕਿਹਾ ਕਿ ਵਿਚੋਲਗੀ ਲਈ ਜੋ ਵੀ ਵਧੀਆ ਹੋ ਸਕੇਗਾ, ਮੈਂ ਉਹ ਕਰੂੰਗਾ।’’

 

ਉਥੇ ਦੂਜੇ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬ੍ਰਿਟਿਸ ਦੇ ਹਮਰੁਤਬਾ ਬੋਰਿਸ ਜੌਨਸਨ ਨਾਲ ਫੋਨ ਉਤੇ ਗੱਲ ਕੀਤੀ। ਇਸ ਦੌਰਾਨ ਮੋਦੀ ਨੇ ਪਿਛਲੇ ਦਿਨੀਂ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨਰ ਦੇ ਸਾਹਮਣੇ ਆਜ਼ਾਦੀ ਦਿਵਸ ਮਨਾ ਰਹੇ ਭਾਰਤੀਆਂ ਉਤੇ ਹੋਏ ਹਮਲੇ ਦਾ ਮੁੱਦਾ  ਚੁੱਕਿਆ। ਉਥੇ ਜੌਨਸਨ ਨੇ ਦੋ ਟੂਕ ਕਿਹਾ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਦੁਵੱਲਾ ਮਾਮਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump Again offers to mediate explosive Kashmir standoff