ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ ਕੋਰੀਆ ਬਾਰੇ ਡੋਨਾਲਡ ਟਰੰਪ ਤੋਂ ਉਲਟ ਬੋਲੇ ਸ਼ਿੰਜੋ ਆਬੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਪਾਨ ਦੀ 4 ਦਿਨਾਂ ਦੀ ਯਾਤਰਾ ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਉਤਰ ਕੋਰੀਆ ਦੇ ਮਿਸਾਈਲ ਪ੍ਰੀਖਣਾਂ ਤੇ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਗੈਰਸਹਿਮਤ ਹੁੰਦਿਆਂ ਕਿਹਾ ਕਿ ਉਹ ਇਨ੍ਹਾਂ ਪ੍ਰੀਖਣਾਂ ਤੋਂ ਨਿਜੀ ਤੌਰ ਤੇ ਫਿਕਰਮੰਦ ਨਹੀਂ ਹਨ।

 

ਦੱਸ ਦੇਈਏ ਕਿ ਉਤਰ ਕੋਰੀਆ ਨੇ ਮਹੀਨੇ ਦੀ ਸ਼ੁਰੂਆਤ ਚ ਘੱਟ ਦੂਰੀ ਦੀ ਮਿਸਾਇੀਲ ਪ੍ਰੀਖਣ ਕੀਤੇ ਸਨ।

 

ਆਬੇ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂਨੂੰ ਚੇਅਰਮੈਨ ਕਿਮ ਨਾਲ ਬਿਨਾ ਕਿਸੇ ਪਹਿਲਾਂ ਦੀ ਸ਼ਰਤ ਨਾਲ ਆਮਣੋ ਸਾਹਮਣੇ ਦੀ ਮੁਲਾਕਾਤ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨਾਲ ਸਪੱਸ਼ਟ ਵਿਚਾਰਾਂ ਦੀ ਵੰਡ ਕਰਨੀ ਚਾਹੀਦੀ ਹੈ।

 

ਆਬੇ ਨੇ ਕਿਹਾ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਇਸ ਲਈ ਜ਼ਰੂਰੀ ਪੂਰਨ ਹਮਾਇਤ ਦੇਣਗੇ।

 

ਇਸ ਦੌਰਾਨ ਟਰੰਪ ਨੇ ਉੱਤਰ ਕੋਰੀਆਈ ਨੇਤਾ ਨੂੰ ਬਹੁਤ ਅਕਲਮੰਦ ਵਿਅਕਤੀ ਦੱਸ ਕੇ ਊਨ੍ਹਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਜਾਣਦੇ ਹਨ ਕਿ ਆਪਣੇ ਦੇਸ਼ ਦੇ ਵਿਕਾਸ ਲਈ ਉਨ੍ਹਾਂ ਨੂੰ ਪਰਮਾਣੂ ਹਥਿਆਰ ਛੱਡਣੇ ਪੈਣਗੇ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump breaks with Japan Shinzo Abe Says not bothered by North Korea missile tests