ਉੱਤਰ ਕੋਰੀਆ ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਡੇ ਦੇਸ਼ ਨੂੰ ਭੜਕਾਉਣ ਵਾਲੀ ਬਿਆਨਬਾਜ਼ੀ ਕਰਦੇ ਰਹੇ ਤਾਂ ਉਨ੍ਹਾਂ ਦੀ ਮੁੜ ਤੋਂ ਬੇਇਜ਼ਤੀ ਕਰਦਿਆਂ ਉਨ੍ਹਾਂ ਨੂੰ ਬਜ਼ੁਰਗ ਉਮਰ ਚ ਹਿੱਲਿਆ ਹੋਇਆ ਕਿਹਾ ਜਾਂਦਾ ਰਹੇਗਾ।
ਉੱਤਰ ਕੋਰੀਆ ਦੇ ਪਹਿਲੇ ਉਪ ਵਿਦੇਸ਼ ਮੰਤਰੀ ਚੋਈ ਸੋਨ-ਹੂਈ ਨੇ ਉੱਤਰ ਕੋਰੀਆ ਦੇ ਖਿਲਾਫ ਸੰਭਾਵਿਤ ਸੈਨਿਕ ਕਾਰਵਾਈ ਅਤੇ ਕਿਮ ਜੋਂਗ-ਉਨ ਨੂੰ 'ਰਾਕੇਟਮੈਨ' ਕਹਿਣ ਦੇ ਟਰੰਪ ਦੇ ਬਿਆਨ ਦੇ ਬਦਲੇ ਚ ਚੇਤਾਵਨੀ ਦਿੱਤੀ।
ਇਹ ਉਦੋਂ ਹੋ ਰਿਹਾ ਹੈ ਜਦੋਂ ਦੋਹਾਂ ਦੇਸ਼ਾਂ ਦਰਮਿਆਨ ਪਰਮਾਣੂ ਸਮਝੌਤੇ ਸਬੰਧੀ ਕੂਟਨੀਤਕ ਕੋਸ਼ਿਸ਼ਾਂ ਦੇ ਮੁਕੰਮਲ ਹੋਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ।
ਹਾਲ ਹੀ ਦੇ ਕੁਝ ਹਫਤਿਆਂ ਦੇ ਦੌਰਾਨ ਉੱਤਰੀ ਕੋਰੀਆ ਨੇ ਸੰਕੇਤ ਦਿੱਤਾ ਹੈ ਕਿ ਜੇ ਟਰੰਪ ਪ੍ਰਸ਼ਾਸਨ ਸਾਲ ਦੇ ਅੰਤ ਤੋਂ ਪਹਿਲਾਂ ਪ੍ਰਮਾਣੂ ਪ੍ਰੋਗਰਾਮ ਬਾਰੇ ਠੋਸ ਰਿਆਇਤਾਂ ਦੇਣ ਚ ਅਸਫਲ ਰਿਹਾ ਤਾਂ ਉਹ ਪਰਮਾਣੂ ਅਤੇ ਲੰਬੀ ਦੂਰੀ ਦੇ ਮਿਜ਼ਾਈਲ ਪ੍ਰੀਖਣਾਂ ‘ਤੇ ਲੱਗੀ ਰੋਕ ਹਟਾ ਲਵੇਗਾ।
ਚੋਈ ਨੇ ਕਿਹਾ ਕਿ ਟਰੰਪ ਦੇ ਬਿਆਨ ਸਾਡੇ ਦੇਸ਼ ਦੇ ਲੋਕਾਂ ਚ ਅਮਰੀਕੀਆਂ ਪ੍ਰਤੀ ਨਫ਼ਰਤ ਭੜਕਾਉਂਦੇ ਹਨ, "ਕਿਉਂਕਿ ਉਹ ਉੱਤਰ ਕੋਰੀਆ ਦੀ ਸਰਵਉੱਚ ਲੀਡਰਸ਼ਿਪ ਬਾਰੇ ਬੋਲਦਿਆਂ ਕਿਸੇ ਵੀ ਮਰਿਆਦਾ ਦਾ ਖਿਆਲ ਨਹੀਂ ਰੱਖਦੇ।"
ਉਨ੍ਹਾਂ ਕਿਹਾ ਕਿ ਜੇਕਰ ਟਰੰਪ ਨੇ ਫਿਰ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਤੇ ਦਿਖਾਇਆ ਕਿ ਉਹ ਜਾਣ ਬੁੱਝ ਕੇ ਉੱਤਰੀ ਕੋਰੀਆ ਨੂੰ ਭੜਕਾ ਰਿਹਾ ਹੈ ਤਾਂ ਉੱਤਰ ਕੋਰੀਆ ਵੀ ਤਿੱਖਾ ਜਵਾਬ ਦੇਵੇਗਾ।
ਚੋਈ ਨੇ ਕਿਹਾ, "ਜੇ ਕੋਈ ਭਾਸ਼ਾ ਅਤੇ ਸਮੀਕਰਨ ਕਿਸੇ ਖ਼ਾਸ ਉਦੇਸ਼ ਲਈ ਦੁਬਾਰਾ ਟਕਰਾਅ ਦੇ ਮਾਹੌਲ ਨੂੰ ਭੜਕਾਉਂਦੇ ਸਨ ਤਾਂ ਇਸ ਨੂੰ ਇਕ ਆਦਮੀ ਦਾ ਬਜ਼ੁਰਗ ਉਮਰੇ ਹਿੱਲਿਆ ਹੋਣਾ ਕਿਹਾ ਜਾਏਗਾ।"
ਮਹੱਤਵਪੂਰਣ ਗੱਲ ਇਹ ਹੈ ਕਿ ਟਰੰਪ ਨੇ ਆਪਣੀ ਲੰਡਨ ਯਾਤਰਾ ਦੌਰਾਨ ਕਿਹਾ, 'ਸਾਡੀ ਹੁਣ ਤੱਕ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਹੈ ਤੇ ਅਸੀਂ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹਾਂ, ਸਾਨੂੰ ਉਮੀਦ ਹੈ ਕਿ ਇਸ ਦੀ ਵਰਤੋਂ ਨਾ ਕੀਤੀ ਜਾਵੇ, ਪਰ ਜੇ ਅਸੀਂ ਅਜਿਹਾ ਕਰਨ ਲਈ ਪੱਕੇ ਹੋ ਗਏ ਤਾਂ ਅਜਿਹਾ ਕਰਕੇ ਹੀ ਰਹਾਂਗੇ।
ਡੋਨਲਡ ਟਰੰਪ ਨੇ ਕਿਹਾ ਕਿ ਕਿਮ ਨੂੰ ਰਾਕੇਟ ਭੇਜਣਾ ਬਹੁਤ ਪਸੰਦ ਹੈ, ਇਸ ਲਈ ਉਨ੍ਹਾਂ ਨੇ ਕਿਮ ਨੂੰ 2017 ਚ ਰਾਕੇਟਮੈਨ ਕਿਹਾ ਸੀ।