ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੋਨਾਲਡ ਟਰੰਪ ਦਾ ਫੇਸਬੁੱਕ ’ਤੇ ਨੰਬਰ-1 ਦਾ ਦਾਅਵਾ ਗਲਤ, ਪੀਐਮ ਮੋਦੀ ਅੱਗੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਭਾਰਤ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਹਨ ਤੇ ਇਸ ਬਾਰੇ ਟਵੀਟ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਟਰੰਪ ਨੇ ਆਪਣੇ ਆਪ ਨੂੰ ਫੇਸਬੁੱਕ 'ਤੇ ਪਹਿਲੇ ਨੰਬਰ ਤੇ ਅਤੇ ਨਰਿੰਦਰ ਮੋਦੀ ਨੂੰ ਦੂਜੇ ਨੰਬਰ ਤੇ ਦਸਿਆ ਹੈ, ਪਰ ਸੱਚਾਈ ਉਨ੍ਹਾਂ ਦੇ ਦਾਅਵੇ ਤੋਂ ਵੱਖਰੀ ਹੈ

 

ਆਪਣੇ ਟੂਰ ਤੋਂ ਇੱਕ ਹਫਤਾ ਪਹਿਲਾਂ ਕੀਤੇ ਇੱਕ ਟਵੀਟ ਟਰੰਪ ਨੇ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਇਹ ਸਨਮਾਨ ਦੀ ਗੱਲ ਹੈ। ਮਾਰਕ ਜੁਕਰਬਰਗ ਨੇ ਹਾਲ ਹੀ ਕਿਹਾ ਸੀ, ਡੋਨਾਲਡ ਟਰੰਪ ਫੇਸਬੁੱਕ ਉੱਤੇ ਪਹਿਲੇ ਨੰਬਰਤੇ ਹਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਨੰਬਰ ਤੇ ਹਨ। ਮੈਂ ਦੋ ਹਫਤਿਆਂ ਦੇ ਅੰਦਰ ਸੱਚਮੁੱਚ ਭਾਰਤ ਜਾ ਰਿਹਾ ਹਾਂ। ਮੈਂ ਉਸ ਪਲ ਦੀ ਉਡੀਕ ਕਰਦਾ ਹਾਂ। ਪਰ ਟਰੰਪ ਦੇ ਦਾਅਵੇ ਸਬੰਧੀ ਅੰਕੜਿਆਂ ਦੀ ਗੱਲ ਕਰੀਏ ਤਾਂ ਫੇਸਬੁੱਕ ਉੱਤੇ ਟਰੰਪ ਦੇ ਪੈਰੋਕਾਰਾਂ ਦੀ ਗਿਣਤੀ ਪ੍ਰਧਾਨ ਮੰਤਰੀ ਮੋਦੀ ਤੋਂ ਘੱਟ ਹੈ।

 

ਮਈ 2009 ਬਣੇ ਪ੍ਰਧਾਨ ਮੰਤਰੀ ਮੋਦੀ ਦੇ ਫੇਸਬੁੱਕ ਪੇਜ ਦੇ 44,380,858 ਫਾਲੋਅਰਜ਼ ਅਤੇ 44,624,128 ਲੋਕਾਂ ਨੇ ਪੇਜ ਨੂੰ ਪਸੰਦ ਕੀਤਾ। ਅਪ੍ਰੈਲ 2009 ਵਿੱਚ ਬਣਾਇਆ ਗਿਆ ਟਰੰਪ ਦਾ ਪੰਨਾ 27,543,545 ਫਾਲੋਅਰਜ਼ ਅਤੇ 25,969,909 ਲਾਈਕਸ਼ ਵਾਲੇ ਹਨ। ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਦਾ 5,388,767 ਫਾਲੋਅਰਜ਼ ਅਤੇ 3,100,731 ਲਾਈਕਜ਼ ਵਾਲਾ ਇਕ ਹੋਰ ਪੰਨਾ ਹੈ। ਇਹ ਪੰਨਾ ਹਾਲ ਹੀ ਦਾ ਬਣਿਆ ਹੋਇਆ ਹੈ।

 

ਪਰ ਜਦੋਂ ਟਵਿੱਟਰ ਦੀ ਗੱਲ ਆਉਂਦੀ ਹੈ ਤਾਂ ਟਰੰਪ ਉਥੇ ਪੀਐਮ ਮੋਦੀ ਤੋਂ ਅੱਗੇ ਹਨ। ਡੋਨਾਲਡ ਟਰੰਪ ਦੇ ਟਵਿੱਟਰ 'ਤੇ 72.5 ਮਿਲੀਅਨ ਫਾਲੋਅਰਜ਼ ਹਨ। ਦੂਜੇ ਪਾਸੇ ਪੀਐਮ ਮੋਦੀ ਨੇ ਪਿਛਲੇ ਸਾਲ ਸਤੰਬਰ 5 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਇਸ ਵੇਲੇ ਟਵਿੱਟਰ 'ਤੇ ਮੋਦੀ ਦੇ ਬਾਅਦ 53 ਮਿਲੀਅਨ ਫਾਲੋਅਰਜ਼ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump claims No 1 position on facebook ahead of PM Modi but numbers do not add up