ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਰਾਸ਼ਟਰਪਤੀ ਦੇ ਸਾਬਕਾ ਸਲਾਹਕਾਰ ਨੂੰ ਝੂਠ ਬੋਲਣ ਲਈ ਸੁਣਾਈ ਸਜ਼ਾ

ਅਮਰੀਕੀ ਰਾਸ਼ਟਰਪਤੀ ਦੇ ਸਾਬਕਾ ਸਲਾਹਕਾਰ ਨੂੰ ਝੂਠ ਬੋਲਣ ਲਈ ਸੁਣਾਈ ਸਜ਼ਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਸਲਾਹਕਾਰ ਨੂੰ ਐਫਬੀਆਈ ਨੂੰ ਝੂਠ ਬੋਲਣ ਦੇ ਮਾਮਲੇ `ਚ ਸ਼ੁੱਕਰਵਾਰ ਨੁੰ ਜੇਲ੍ਹ ਦੀ ਸਜਾ ਸੁਣਾਈ ਗਈ ਹੈ। ਉਨ੍ਹਾਂ ਦੇ ਰੂਸ ਨਾਲ ਸੰਪਰਕ ਦੀ ਵਜ੍ਹਾਂ ਨਾਲ ਹੀ ਮਸਕੋ ਦੇ ਨਾਲ ਸੰਭਾਵਿਤ ਸਾਂਝਗਾਂਠ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਅਮਰੀਕੀ ਜਿ਼ਲ੍ਹਾ ਜੱਜ ਰੈਡੋਲਫ ਮਾਂਸ ਨੂੰ ਵਿਦੇਸ਼ੀ ਨੀਤੀ ਸਲਾਹਕਾਰ ਜਾਰਜ ਪਾਪਾਡੋਪੌਲੋਸ ਨੂੰ 14 ਦਿਨ ਦੀ ਜੇਲ੍ਹ ਦੀ ਸਜਾ ਸੁਣਾਈ ਕਰਦੇ ਹੋਏ ਕਿਹਾ ਕਿ ਉਨ੍ਹਾਂ ਇਕ ਅਜਿਹੀ ਜਾਂਚ ਨੂੰ ਲੈ ਕੇ ਝੂਠ ਬੋਲਿਆ ਜੋ ਦੇਸ਼ ਦੀ ਸੁਰੱਖਿਆ ਲਈ ਅਹਿਮ ਹੈ।


ਪਾਪਾਡੋਪੈਲੋਸ ਨੇ ਵਾਸਿੰਗਟਨ ਦੀ ਅਦਾਲਤ `ਚ ਕਿਹਾ ਕਿ ਜਨਵਰੀ 2017 `ਚ ਮੈਂ ਇਕ ਗਲਤੀ ਕੀਤੀ ਸੀ ਜਿਸਦੀ ਕੀਮਤ ਮੈਂ ਚੁਕਾਈ ਹੈ। ਮੈਂ ਸ਼ਰਮਿੰਦਾ ਹਾਂ। ਫੈਡਰਲ ਜੱਜ ਨੇ ਉਨ੍ਹਾਂ ਦੇ ਪਛਤਾਵੇਂ `ਤੇ ਵਿਚਾਰ ਕਰਦੇ ਹੋਏ ਉਨ੍ਹਾਂ ਨੂੰ ਹਲਕੀ ਸਜਾ ਦਿੱਤੀ ਜਿਸ `ਚ 9500 ਅਮਰੀਕੀ ਡਾਲਰ ਦਾ ਜ਼ੁਰਮਾਨਾ, ਇਕ ਸਾਲ ਪੇਰੋਲ ਅਤੇ ਕਮਿਊਨਿਟੀ ਸੇਵਾ ਸ਼ਾਮਲ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump Former adviser George Papadopoulos jailed for lying to FBI