ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਿਸਤਾਨ ਤੋਂ 4000 ਫੌਜੀਆਂ ਦੀ ਵਾਪਸੀ ਦਾ ਐਲਾਨ ਕਰ ਸਕਦੇ ਨੇ ਡੋਨਾਲਡ ਟਰੰਪ

ਟਰੰਪ ਪ੍ਰਸ਼ਾਸਨ ਇਸ ਹਫਤੇ ਅਫਗਾਨਿਸਤਾਨ ਤੋਂ 4,000 ਫੌਜਾਂ ਵਾਪਸ ਲੈਣ ਦਾ ਐਲਾਨ ਕਰ ਸਕਦਾ ਹੈ। ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਇਕ ਹਫਤਾ ਪਹਿਲਾਂ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਗੱਲਬਾਤ ਮੁੜ ਬਹਾਲ ਹੋ ਗਈ ਸੀ ਕਿਉਂਕਿ ਦੋਵੇਂ ਧਿਰਾਂ ਨੇ ਹਿੰਸਾ ਨੂੰ ਘਟਾਉਣ ਜਾਂ ਲੜਾਈ-ਝਗੜੇ ਤਕ ਪਹੁੰਚਣ ਦੇ ਰਾਹ ਤੁਰਨ ਦੀ ਇੱਛਾ ਜ਼ਾਹਰ ਕੀਤੀ ਸੀ।

 

ਇਸ ਵੇਲੇ ਅਫਗਾਨਿਸਤਾਨ 13,000 ਅਮਰੀਕੀ ਫ਼ੌਜੀ ਹਨ। ਐਨਬੀਸੀ ਨਿਊਜ਼ ਨੇ ਸ਼ਨਿੱਚਰਵਾਰ (14 ਦਸੰਬਰ) ਨੂੰ ਰਿਪੋਰਟ ਦਿੱਤੀ ਕਿ ਤਿੰਨ ਮੌਜੂਦਾ ਅਤੇ ਸਾਬਕਾ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਟਿੱਚਾ ਅਫ਼ਗਾਨਿਸਤਾਨ ਤੋਂ 4000 ਫੌਜਾਂ ਵਾਪਸ ਲੈਣ ਦੀ ਘੋਸ਼ਣਾ ਕਰਨਾ ਹੈ।

 

ਦੂਜੇ ਪਾਸੇ, ਸੀਐਨਐਨ ਨੇ ਜ਼ਿਕਰ ਕੀਤਾ ਕਿ ਟਰੰਪ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ (4000) ਫੌਜਾਂ ਦੀ ਵਾਪਸੀ ਦੀ ਘੋਸ਼ਣਾ ਇਸ ਹਫ਼ਤੇ ਕੀਤੀ ਜਾ ਸਕਦੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump may announce the withdrawal of 4000 soldiers from Afghanistan