ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ 73ਵੇਂ ਸੈਸ਼ਨ ਚ ਵਿਸ਼ਵ ਲੀਡਰਾਂ ਨੂੰ ਸੰਬੋਧਨ ਕਰਦਿਆਂ ਆਪਣੇ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਲਈ ਮੰਗਲਵਾਰ ਨੂੰ ਭਾਰਤ ਦੀਆਂ ਕੋਸਿ਼ਸ਼ਾਂ ਦੀ ਸ਼ਲਾਘਾ ਕੀਤੀ। ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ ਮੰਗਲਵਾਰ ਨੂੰ ਸ਼ੁਰੂ ਹੋਏ ਜਨਰਲ ਡੀਬੇਟ ਨੂੰ ਦੂਜੀ ਵਾਰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ਭਾਰਤ ਹੈ, ਜਿੱਥੇ ਦਾ ਸਮਾਜ ਮੁਕਤ ਹੈ ਅਤੇ ਲੱਖਾਂ ਲੋਕਾਂ ਨੂੰ ਸਫਲਤਾਪੂਰਨ ਗਰੀਬੀ ਤੋਂ ਉਪਰ ਚੁੱਕਦਿਆਂ ਮੱਧਮ ਵਰਗ ਚ ਪਹੁੰਚਾ ਦਿੱਤਾ।
#WATCH: There is India, a free society of over a billion people, lifting people out of poverty into the middle class, says US President Donald Trump at the UN pic.twitter.com/TXFQKqsbNM
— ANI (@ANI) September 25, 2018
ਲਗਭਗ 35 ਮਿੰਟਾ ਦੇ ਸੰਬੋਧਨ ਚ ਟਰੰਪ ਨੇ ਕਿਹਾ ਕਿ ਸਾਲਾਂ ਤੋਂ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ ਹਾਲ ਚ ਇਤਿਹਾਸ ਦੇਖਿਆ ਗਿਆ ਹੈ। ਉਨ੍ਹਾਂ ਨੇ ਸਾਊਦੀ ਅਰਬ ਅਤੇ ਇਜ਼ਰਾਈਲ ਦੀ ਵੀ ਸ਼ਲਾਘਾਂ ਕਰਦਿਆਂ ਉਧਾਰਨਾਂ ਦਿੱਤੀਆਂ।