ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ ਗੌਰੀ ਮਹਿਲਾ ਐਮਪੀ ਉਤੇ ਨਸਲੀ ਟਿੱਪਣੀ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਅਮਰੀਕਾ ਛੱਡਕੇ ਆਪਣੇ ਉਜੜੇ ਅਤੇ ਅਪਰਾਧ ਗ੍ਰਸਤ ਦੇਸ਼ਾਂ ਵਿਚ ਵਾਪਸ ਜਾਣ, ਜਿੱਥੋਂ ਉਹ ਆਈ ਹੈ।
ਟਰੰਪ ਨੇ ਐਤਵਾਰ ਨੂੰ ਟਵੀਟ ਕਰਕੇ ਖੱਬੇ ਪੱਖੀ ਮਹਿਲਾ ਡੇਮੋਕ੍ਰੇਟਿਕ ਐਮਪੀ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ। ਇਹ ਟਿੱਪਣੀ ਗੈਰ ਗੌਰੀ ਮਹਿਲਾ ਐਮ ਪੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੀ ਗਈ। ਰਾਸ਼ਟਰਪਤੀ ਦੀ ਇਸ ਟਿੱਪਣੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰਾਂ ਅਤੇ ਸੀਨੀਅਰ ਐਮਪੀਜ਼ ਨੇ ਨਸਲੀ ਅਤੇ ਘ੍ਰਿਣਾ ਨਾਲ ਭਰੀ ਇਸ ਟਿੱਪਣੀ ਲਈ ਟਰੰਪ ਦੀ ਆਲੋਚਨਾ ਕੀਤੀ।
ਦੂਜੇ ਪਾਸੇ, ਅਮਰੀਕਾ ਦੇ ਗੈਰ ਗੌਰੀ ਤੇ ਮਹਿਲਾਵਾਦੀ ਸਮੂਹ ਟਰੰਪ ਖਿਲਾਫ ਖੜ੍ਹੇ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪਿਤਲੇ ਸਾਲ ਵੀ ਟਰੰਪ ਨੇ ਅਫਰੀਕਾ ਦੇ ਦੇਸ਼ਾਂ ਨੂੰ ਗਟਰ ਦੱਸਦੇ ਹੋਏ ਕਿਹਾ ਸੀ ਕਿ ਉਹ ਅਮਰੀਕਾ ਵਿਚ ਸ਼ਰਣਾਰਥੀ ਹਮਲਾ ਕਰਨਗੇ।
ਜ਼ਿਕਰਯੋਗ ਹੈ ਕਿ ਮਹਿਲਾ ਐਮਪੀ ਨੇ ਟਰੰਪ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਸੀ। ਇਸ ਦੇ ਜਵਾਬ ਵਿਚ ਟਰੰਪ ਨੇ ਐਤਵਾਰ ਨੂੰ ਕਈ ਟਵੀਟ ਕਰਕੇ ਮਹਿਲਾ ਐਮਪੀ ਨੂੰ ਨਿਸ਼ਾਨਾ ਬਣਾਇਆ।