ਜਾਪਾਨ ਦੇ 4 ਦਿਨਾਂ ਦੇ ਦੌਰੇ ਤੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਚੀਨ ਨਾਲ ਵਪਾਰ ਸਮਝੌਤੇ ਲਈ ਤਿਆਰ ਨਹੀਂ ਹੈ ਪਰ ਉਹ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰਦਾ ਹੈ ਕਿ ਦੋਨਾਂ ਦੇਸ਼ ਕਿਸੇ ਸਮੇਂ ਇਹ ਕਰਾਰ ਕਰ ਸਕੇਗਾ।
ਟਰੰਪ ਨੇ ਟੋਕਿਓ ਚ ਕਿਹਾ, ਚੀਨ ਕਰਾਰ ਕਰਨਾ ਚਾਹੁੰਦਾ ਹੈ ਪਰ ਅਸੀਂ ਇਸ ਲਈ ਤਿਆਰ ਨਹੀਂ ਹਾਂ। ਅਸੀਂ ਕਰੋੜਾਂ ਡਾਲਰ ਦਾ ਟੈਕਸ ਵਸੂਲ ਰਹੇ ਹਾਂ। ਇਹ ਅੰਕੜਾ ਕਾਫੀ ਆਸਾਨੀ ਨਾਲ ਉਪਰ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਭਵਿੱਖ ਚ ਕਿਸੇ ਸਮੇਂ ਸਾਡੇ ਵਿਚਾਲੇ ਕਰਾਰ ਹੋ ਜਾਵੇਗਾ। ਅਸੀਂ ਇਸਦੀ ਉਮੀਦ ਕਰ ਰਹੇ ਹਾਂ।
ਟਰੰਪ ਨੇ ਕਿਹਾ ਕਿ ਅਗਲੇ ਮਹੀਨੇ ਜਾਪਾਨ ਚ ਹੋਣ ਵਾਲੀ ਜੀ-20 ਬੈਠਕ ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਗੱਲਬਾਤ ਹੋ ਸਕਦੀ ਹੈ। ਦੱਸਣਯੋਗ ਹੈ ਕਿ ਦੁਨੀਆ ਦੀ ਦੋ ਸਿਖਰ ਅਰਥਵਿਵਸਥਾਵਾਂ ਵਿਚਾਲੇ ਵਪਾਰਕ ਸਬੰਧਾਂ ਚ ਲਗਾਤਾਰ ਤਣਾਅ ਆ ਰਿਹਾ ਹੈ।
.