ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੇ ’ਤੇ ਪਾਏ ਝੂਠੇ ਮਾਮਲੇ ਦੀ ਤੁਰੰਤ ਹੋਵੇ ਸੁਣਵਾਈ: ਡੋਨਾਲਡ ਟਰੰਪ

ਮੇਰੇ ’ਤੇ ਪਾਏ ਝੂਠੇ ਮਾਮਲੇ ਦੀ ਤੁਰੰਤ ਹੋਵੇ ਸੁਣਵਾਈ: ਡੋਨਾਲਡ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਹੇਠਲੇ ਪ੍ਰਤੀਨਿਧ ਸਦਨ ਭਾਵ ਹਾਊਸ ਆੱਫ਼ ਰੀਪ੍ਰੈਜ਼ੈਂਟੇਟਿਵ ਵਿੱਚ ਪਾਸ ਹੋ ਚੁੱਕਾ ਹੈ। ਇਸ ਤੋਂ ਬਾਅਦ ਸ੍ਰੀ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਮਾਮਲੇ ਦੀ ਤੁਰੰਤ ਸੁਣਵਾਈ ਹੋਣੀ ਚਾਹੀਦੀ ਹੈ ਕਿਉਂਕਿ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਕੋਲ ਉਨ੍ਹਾਂ ਵਿਰੁੱਧ ਕਿਸੇ ਵੀ ਗੱਲ ਦਾ ਕੋਈ ਸਬੂਤ ਮੌਜੂਦ ਨਹੀਂ ਹੈ।

 

 

ਸ੍ਰੀ ਟਰੰਪ ਨੇ ਕਿਹਾ ਕਿ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਵੱਲੋਂ ਸਦਨ ’ਚ ਮੇਰੇ ਲਈ ਕੋਈ ਪ੍ਰਕਿਰਿਆ, ਵਕੀਲ, ਗਵਾਹ ਨਾ ਛੱਡਣ ਤੋਂ ਬਾਅਦ ਹੁਣ ਉਹ ਸੈਨੇਟ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਉਸ ਨੂੰ ਇਸ ਮਾਮਲੇ ਦੀ ਸੁਣਵਾਈ ਕਿਵੇਂ ਕਰਨੀ ਚਾਹੀਦੀ ਹੈ। ਅਸਲ ’ਚ ਉਨ੍ਹਾਂ ਕੋਲ ਮੇਰੇ ਵਿਰੁੱਧ ਕਿਸੇ ਤਰ੍ਹਾਂ ਦਾ ਕੋਈ ਸਬੂਤ ਹੀ ਨਹੀਂ ਹੈ ਤੇ ਨਾ ਹੀ ਕਦੇ ਹੋਵੇਗਾ। ਮੈਂ ਤੁਰੰਤ ਸੁਣਵਾਈ ਦੀ ਮੰਗ ਕਰਦਾ ਹਾਂ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਟਰੰਪ ਉੱਤੇ ਮਹਾਂਦੋਸ਼ ਚਲਾਉਣ ਲਈ ਬੁੱਧਵਾਰ ਨੂੰ ਇਤਿਹਾਸਕ ਵੋਟਿੰਗ ਹੋਈ ਸੀ। ਡੈਮੋਕ੍ਰੈਟਿਕ ਬਹੁਮੱਤ ਵਾਲੇ ਸਦਨ ਵਿੰਚ 230 ਵਿੱਚੋਂ 197 ਵੋਟ ਮਹਾਂਦੋਸ਼ ਲਾਏ ਜਾਣ ਦੇ ਹੱਕ ਵਿੰਚ ਪਏ ਸਨ।

 

 

ਸ੍ਰੀ ਟਰੰਪ ਉੱਤੇ ਉੱਚ ਅਪਰਾਧਾਂ ਤੇ ਜਬਰ–ਜਨਾਹ ਦੇ ਦੋਸ਼ਾਂ ਤੋਂ ਇਲਾਵਾ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ’ਤੇ ਦੋ ਡੈਮੋਕ੍ਰੈਟਿਕ ਨੇਤਾਵਾਂ ਵਿਰੁੰਧ ਜਾਂਚ ਲਈ ਦਬਾਅ ਪਾਉਣ ਦੇ ਦੋਸ਼ ਹਨ। ਉਂਝ ਭਾਵੇਂ ਸ੍ਰੀ ਟਰੰਪ ਨੇ ਆਪਣੇ ਉੱਤੇ ਲੱਗੇ ਹਰੇਕ ਦੋਸ਼ ਨੂੰ ਮੁੱਢੋਂ ਰੱਦ ਕਰਦਿਆਂ ਦੋਸ਼ ਲਾਇਆ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਤਾਂ ਜੋ 2020 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ।

 

 

ਵੋਟਿੰਗ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਸ੍ਰੀ ਟਰੰਪ ਉੱਤੇ ਲੱਗੇ ਦੋਸ਼ ਪ੍ਰਵਾਨ ਕੀਤੇ ਜਾਣ ਜਾਂ ਨਹੀਂ। ਇਸ ਨੂੰ ਰੀਪਬਲਿਕਨ ਦੀ ਅਗਵਾਈ ਹੇਠਲੀ ਸੈਨੇਟ ਵਿੱਚ ਸ੍ਰੀ ਟਰੰਪ ਨੂੰ ਅਹੁਦੇ ਤੋਂ ਹਟਾਉਣ ਦਾ ਮਾਮਲਾ ਚਲਾਉਣ ਲਈ ਭੇਜਿਆ ਜਾਵੇ ਜਾਂ ਨਹੀਂ।

 

 

ਅਜਿਹਾ ਇਸ ਲਈ ਕਿਉਂਕਿ 100 ਮੈਂਬਰਾਂ ਵਾਲੀ ਸੈਨੇਟ ’ਚ ਸ੍ਰੀ ਟਰੰਪ ਦੀ ਪਾਰਟੀ ਕੋਲ 53 ਸੰਸਦ ਮੈਂਬਰ ਹਨ; ਜਦ ਕਿ ਸ੍ਰੀ ਟਰੰਪ ਨੁੰ ਸੱਤਾ ਤੋਂ ਲਾਂਭੇ ਕਰਨ ਲਈ ਦੋ–ਤਿਹਾਈ ਬਹੁਮੱਤ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump says Hearing of fake case against me to be heard instantaneously