ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੋਨਾਲਡ ਟਰੰਪ ਵੱਲੋਂ ਇਰਾਨ ਨੂੰ ਚੇਤਾਵਨੀ

ਡੋਨਾਲਡ ਟਰੰਪ ਵੱਲੋਂ ਇਰਾਨ ਨੂੰ ਚੇਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਵੱਲੋਂ ਕਿਸੇ ਵੀ ਤਰ੍ਹਾਂ ਦੇ ਉਕਸਾਵੇ ਦੀ ਕਾਰਵਾਈ ਨਾਲ ‘ਪੂਰੀ ਤਾਕਤ’ ਨਾਲ ਨਿਪਟਣ ਦੀ ਧਮਕੀ ਦਿੱਤੀ ਹੈ। ਹਾਲਾਂਕਿ ਉਨ੍ਹਾਂ ਇਰਾਨ ਨਾਲ ਗੱਲਬਾਤ ਕਰਨ ਦੀ ਇੱਛਾ ਵੀ ਪ੍ਰਗਟਾਈ ਹੈ। ਟਰੰਪ ਨੇ ਸੋਮਵਾਰ ਸ਼ਾਮ ਨੂੰ ਪੱਤਰਕਾਰਾਂ ਨੂੰ ਕਿਹਾ ਕਿ ‘ਜੇਕਰ ਉਹ ਕੁਝ ਕਰਦੇ ਹਨ ਤਾਂ ਉਸ ਨਾਲ ਪੂਰੀ ਤਾਕਤ ਨਾਲ ਨਿਪਟਿਆਂ ਜਾਵੇਗਾ, ਪ੍ਰੰਤੂ ਸਾਨੂੰ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਮਿਲਿਆ ਕਿ ਉਹ ਅਜਿਹਾ ਕੁਝ ਕਰੇਗਾ।’

 

ਉਨ੍ਹਾਂ ਇਰਾਨ ਨੂੰ ‘ਦੁਸ਼ਮਣ ਅਤੇ ਅੱਤਵਾਦ’ ਨੂੰ ਭੜਕਾਉਣ ਵਾਲਾ ਨੰਬਰ ਇਕ ਦੇਸ਼ ਕਿਹਾ। ਟਰੰਪ ਪ੍ਰਸ਼ਾਸਨ ਨੇ ਹਾਲ ਵਿਚ ਫਾਰਸ ਦੀ ਖਾੜੀ ਵਿਚ ਇਕ ਜਹਾਜ਼ ਵਾਹਕ ਪੋਤ ਅਤੇ ਹੋਰ ਫੌਜ ਸੰਸਾਧਨਾਂ ਨੂੰ ਭੇਜਿਆ ਹੈ। ਉਸ ਨੇ ਇਰਾਕ ਤੋਂ ਆਪਣੇ ਗੈਰ ਜ਼ਰੂਰੀ ਕਰਮੀਆਂ ਨੂੰ ਵੀ ਵਾਪਸ ਬੁਲਾ ਲਿਆ ਹੈ।

 

ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਉਹ ਅਰਮੀਕੀ ਹਿੱਤਾਂ ਉਤੇ ਹਮਲਾ ਕਰਦੇ ਹਨ ਤਾਂ ਉਸ ਨੂੰ ਨਸ਼ਟ ਕਰ ਦਿੱਤਾ ਜਾਵੇਗਾ।  ਟਰੰਪਕ ਨੇ ਐਤਵਾਰ ਨੂੰ ਟਵੀਟ ਕੀਤਾ ਸੀ ਕਿ ਜੇਕਰ ਇਰਾਨ ਲੜਨਾ ਚਾਹੁੰਦਾ ਹੈ ਤਾਂ ਉਹ ਇਰਾਨ ਦਾ ਅਧਿਕਾਰਿਕ ਅੰਤ ਹੋਵੇਗਾ। ਅਮਰੀਕਾ ਨੂੰ ਫਿਰ ਕਦੇ ਧਮਕੀ ਨਾ ਦੇਣਾ। ਅਮਰੀਕਾ ਅਤੇ ਇਰਾਨ ਵਿਚ ਤਣਾਅ ਚਰਮ ਉਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump says Iran provocations will be met with great force