ਜਾਪਾਨ ਦੇ 4 ਦਿਨਾਂ ਦੇ ਦੌਰੇ ਤੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਇਰਾਨ ਦੀ ਸੱਤਾ ਚ ਬਦਲਾਅ ਨਹੀਂ ਚਾਹੁੰਦਾ। ਮੈਂ ਇਰਾਨ ਦੇ ਕਈ ਲੋਕਾਂ ਨੂੰ ਜਾਣਦਾ ਹਾਂ, ਉਹ ਮਹਾਨ ਲੋਕ ਹਨ, ਇਰਾਨ ਕੋਲ ਮਹਾਨ ਦੇਸ਼ ਬਣਨ ਦਾ ਮੌਕਾ ਹੈ।
ਟਰੰਪ ਨੇ ਕਿਹਾ, ਅਸੀਂ ਸੱਤਾ ਚ ਬਦਲੀ ਨਹੀਂ ਚਾਹੁੰਦੇ, ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ। ਅਸੀਂ ਚਾਹੁੰਦੇ ਹਾਂ ਕਿ ਕੋਈ ਪਰਮਾਣੂ ਹਥਿਆਰ ਨਾ ਬਣੇ। ਮੈਂ ਕਿਸੇ ਵੀ ਤਰ੍ਹਾਂ ਦਾ ਇਰਾਨ ਨੂੰ ਨੁਕਸਾਨ ਪਹੁੰਚਾਉਣ ਬਾਰੇ ਚ ਨਹੀਂ ਸੋਚ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਦੇਸ਼ ਮੁੜ ਕਿਸੇ ਸਮਝੌਤੇ ਤੇ ਪੁੱਜ ਜਾਵਾਂਗੇ। ਗੱਲਬਾਤ ਲਈ ਅਸੀਂ ਤਿਆਰ ਹਾਂ। ਟਰੰਪ ਨੇ ਇਹੀ ਨਰਮ ਅੰਦਾਜ਼ਾ ਉੱਤਰ ਕੋਰੀਆ ’ਤੇ ਵੀ ਦਿਖਾਇਆ।
ਦੱਸਣਯੋਗ ਹੈ ਕਿ ਇਰਾਨ ਨਾਲ ਹੋਏ ਆਲਮੀ ਪਰਮਾਣੂ ਸਮਝੌਤੇ ਤੋਂ ਬਾਹਰ ਹੋਣ ਅਤੇ ਤੇਲ ਉਤਪਾਦਕ ਦੇਸ਼ ਤੇ ਮੁੜ ਤੋਂ ਰੋਕ ਲਗਾਉਣ ਦੇ ਟਰੰਪ ਦੇ ਪਿਛਲੇ ਸਾਲ ਦੇ ਫੈਸਲੇ ਮਗਰੋਂ ਹੀ ਦੋਨਾਂ ਵਿਚਾਲੇ ਤਦਾਅ ਵੱਧ ਗਿਆ ਸੀ।
.