ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਹਮਲਾ ਕੀਤਾ ਤਾਂ ਈਰਾਨ ਦੇ 52 ਟਿਕਾਣੇ ਤਬਾਹ ਕਰ ਦਿਆਂਗੇ : ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਈਰਾਨ ਨੂੰ ਸਖਤ ਸ਼ਬਦਾਂ 'ਚ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇ ਈਰਾਨ ਨੇ ਫਿਰ ਤੋਂ ਹਮਲਾ ਕਰ ਕੇ ਸਾਡੇ ਲੋਕਾਂ ਅਤੇ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਕੋਸ਼ਿਸ਼ ਕੀਤੀ ਤਾਂ ਅਸੀ ਉਸ ਦੇ 52 ਟਿਕਾਣਿਆਂ ਨੂੰ ਇੱਕ ਝਟਕੇ 'ਚ ਤਬਾਹ ਕਰ ਦਿਆਂਗੇ। ਟਰੰਪ ਨੇ ਕਿਹਾ ਕਿ ਈਰਾਨ ਦੇ 52 ਟਿਕਾਣੇ ਸਾਡੇ ਨਿਸ਼ਾਨੇ 'ਤੇ ਹਨ, ਜੋ ਈਰਾਨ ਅਤੇ ਈਰਾਨੀ ਲੋਕਾਂ ਲਈ ਕਾਫੀ ਅਹਿਮੀਅਤ ਰੱਖਦੇ ਹਨ। ਅਸੀ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਮੂੰਹਤੋੜ ਜਵਾਬ ਦੇਣ ਲਈ ਤਿਆਰ ਹਾਂ।
 

 

ਟਰੰਪ ਦਾ ਇਹ ਜਵਾਬ ਇਰਾਕ 'ਚ ਅਮਰੀਕੀ ਦੂਤਘਰ ਅਤੇ ਬਲਾਦ ਫੌਜੀ ਟਿਕਾਣਿਆਂ 'ਤੇ ਰਾਕੇਟ ਹਮਲੇ ਦੇ ਬਾਅਦ ਆਇਆ ਹੈ। ਜ਼ਿਕਰਯੋਗ ਹੈ ਕਿ ਸੀਨੀਅਰ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਾਅਦ ਭਾਰਤੀ ਸਮੇਂ ਮੁਤਾਬਕ ਸਨਿੱਚਰਵਾਰ ਅੱਧੀ ਰਾਤ ਨੂੰ ਬਗਦਾਦ 'ਚ ਅਮਰੀਕੀ ਦੂਤਘਰ ਅਤੇ ਬਲਾਦ ਏਅਰ ਬੇਸ 'ਤੇ ਈਰਾਨ ਸਮਰਥਕ ਮਿਲੀਸ਼ੀਆ ਰਾਕੇਟ ਨਾਲ ਜ਼ਬਰਦਸਤ ਹਮਲੇ ਕੀਤੇ ਹਨ।
 

ਜ਼ਿਕਰਯੋਗ ਹੈ ਕਿ ਸਨਿੱਚਰਵਾਰ ਦੇਰ ਰਾਤ ਈਰਾਨ ਦੇ ਕਿਓਮ ਸੂਬੇ ਦੀ ਪੁਰਾਣੀ ਜਾਮਕਰਨ ਮਸਜਿਦ 'ਤੇ ਲਾਲ ਝੰਡਾ ਲਗਾਇਆ ਗਿਆ, ਜਿਸ ਦਾ ਮਤਲਬ ਯੁੱਧ ਦੀ ਸ਼ੁਰੂਆਤ ਜਾਂ ਯੁੱਧ ਲਈ ਤਿਆਰ ਰਹਿਣ ਦੀ ਚਿਤਾਵਨੀ ਹੈ। ਇਸ ਦੇ ਕੁੱਝ ਘੰਟੇ ਬਾਅਦ ਇਰਾਕ 'ਚ ਅਮਰੀਕੀ ਦੂਤਘਰ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਤੇ ਮੋਰਟਾਰਾਂ ਨਾਲ ਚਾਰ ਹਮਲੇ ਕੀਤੇ ਗਏ।
 

ਈਰਾਕੀ ਫੌਜ ਮੁਤਾਬਿਕ ਪਹਿਲਾ ਹਮਲਾ ਸਖਤ ਸੁਰੱਖਿਆ ਵਾਲੇ ਗ੍ਰੀਨ ਜ਼ੋਨ 'ਚ ਅਮਰੀਕੀ ਦੂਤਘਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਇੱਕ ਮੋਰਟਾਰ ਦੂਤਘਰ ਦੇ ਸੈਲੀਬ੍ਰੇਸ਼ਨ ਸਕੁਆਇਰ ਅਤੇ ਦੂਜਾ ਰਿਹਾਇਸ਼ੀ ਇਲਾਕੇ ਜਦਰਿਆ 'ਚ ਇੱਕ ਘਰ 'ਤੇ ਡਿੱਗਿਆ, ਜਿਸ 'ਚ 5 ਲੋਕ ਜ਼ਖਮੀ ਹੋ ਗਏ। ਗ੍ਰੀਨ ਜੋਨ 'ਚ ਸਰਕਾਰੀ ਦਫਤਰ ਅਤੇ ਵੱਖ-ਵੱਖ ਦੇਸ਼ਾਂ ਦੇ ਦੂਤਘਰ ਹਨ। 
 

ਦੂਜਾ ਹਮਲਾ ਬਗਦਾਦ ਤੋਂ 80 ਕਿਲੋਮੀਟਰ ਦੂਰ ਸਲਾਊਦੀਨ ਸੂਬੇ ਦੇ ਅਲਬਲਾਦ ਏਅਰਬੇਸ 'ਤੇ ਹੋਇਆ। ਸਨਿੱਚਰਵਾਰ ਨੂੰ ਹੀ ਅਮਰੀਕੀ ਫੌਜ ਇੱਥੇ ਪਹੁੰਚੀ ਸੀ। ਏਅਰਬੇਸ 'ਤੇ 4 ਰਾਕੇਟ ਦਾਗੇ ਗਏ। ਤੀਜਾ ਹਮਲਾ ਇਰਾਕ ਦੇ ਮੋਸੁਲ ਸ਼ਹਿਰ 'ਚ ਕਿਨਡੀ ਏਅਰਬੇਸ 'ਤੇ ਹੋਇਆ। ਦੇਰ ਰਾਤ ਬਗਦਾਦ ਦੇ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਦੇ ਮਹਿਲਾਂ 'ਚ ਬਣੇ ਅਮਰੀਕੀ ਫੌਜ ਦੇ ਟਿਕਾਣਿਆਂ 'ਤੇ ਮੋਰਟਾਰ ਦਾਗੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump says US will hit 52 Iranian sites if Tehran attacks Americans