ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਤੇ ਭੜਕੇ ਡੋਨਾਲਡ ਟਰੰਪ, ਜ਼ਿਆਦਾ ਕਸਟਮ ਡਿਊਟੀ ਲਈ ਦਿੱਤੀ ਚੇਤਾਵਨੀ

 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਉਤਪਾਦਾਂ 'ਤੇ ਜ਼ਿਆਦਾ ਕਸਟਮ ਡਿਊਟੀ ਨੂੰ ਲੈ ਕੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਹੁਣ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

 

ਜਾਪਾਨ ਦੇ ਓਸਾਕਾ ਵਿੱਚ 28 ਜੂਨ ਨੂੰ ਜੀ20 ਸ਼ਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਦਾ ਇਹ ਬਿਆਨ ਆਇਆ ਹੈ। ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਨੇ ਦੁੱਵਲੇ ਵਪਾਰ ਵਿਵਾਦਾਂ ਉੱਤੇ ਆਪਣੀ ਚਿੰਤਾ ਪ੍ਰਗਟਾਈ ਸੀ।

 

ਨਾਲ ਹੀ ਇਸ ਮੁੱਦੇ 'ਤੇ ਆਪਣੇ ਵਣਜ ਮੰਤਰੀਆਂ ਦੀ ਛੇਤੀ ਮੀਟਿੰਗ ਲਈ ਸਹਿਮਤ ਹੋ ਗਏ ਹਨ। ਟਰੰਪ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਭਾਰਤ ਨੇ ਅਮਰੀਕੀ ਉਤਪਾਦਾਂ 'ਤੇ ਬਹੁਤ ਲੰਮੇ ਸਮੇਂ ਤੋਂ ਕਸਟਮ ਡਿਊਟੀ ਲਗਾ ਰੱਖੇ ਹਨ। ਪਰ ਹੁਣ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

 

 

ਡੋਨਾਲਡ ਟਰੰਪ ਦੀ ਇਸ ਚੇਤਾਵਨੀ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ, ਕਿਉਂਕਿ ਅਮਰੀਕਾ ਨੇ ਵੀ ਇਸੇ ਤਰ੍ਹਾਂ ਚੀਨ ਨਾਲ ਆਪਣੇ ਵਪਾਰਕ ਯੁੱਧ ਦੀ ਸ਼ੁਰੂਆਤ ਕੀਤੀ ਸੀ।  ਇਹ ਮੰਨਿਆ ਜਾਂਦਾ ਹੈ ਕਿ ਚੀਨ ਅਤੇ ਯੂਰਪੀਅਨ ਯੂਨੀਅਨ ਤੋਂ ਬਾਅਦ ਟਰੰਪ ਦਾ ਹੁਣ ਅਗਲਾ ਨਿਸ਼ਾਨਾ ਹੁਣ ਭਾਰਤ 'ਤੇ ਹੈ।

 

ਜ਼ਿਕਰਯੋਗ ਹੈ ਕਿ ਅਮਰੀਕਾ ਨੇ ਭਾਰਤ ਨੂੰ ਤਰਜੀਹੀ ਵਿਵਸਥਾ ਤੋਂ ਬਾਹਰ ਕਰ ਦਿੱਤਾ ਹੈ, ਜਿਸ ਦੇ ਜਵਾਬ ਵਿੱਚ ਭਾਰਤ ਨੇ ਅਮਰੀਕਾ ਤੋਂ ਆਯਾਤ ਕੀਤੇ 28 ਵਸਤਾਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump shows anger on India warns for high tarrif