ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਨ ’ਤੇ ਅਮਰੀਕਾ ਨੇ ਲਗਾਈ ਹੋਰ ਸਖ਼ਤ ਪਾਬੰਦੀ, ਟਰੰਪ ਨੇ ਕੀਤੇ ਹਸਤਾਖ਼ਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਰਾਨ ’ਤੇ ਹੋਰ ਸਖਤ ਪਾਬੰਦੀਆਂ ਲਗਾਉਣ ਵਾਲੇ ਕਾਰਜਕਾਰੀ ਹੁਕਮ ਤੇ ਹਸਤਾਖ਼ਰ ਕਰ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਬੰਦੀਆਂ ਨਾਲ ਇਰਾਨ ਦੇ ਸਰਵਉੱਚ ਆਗੂ ਅਤੇ ਹੋਰਨਾਂ ਅਫ਼ਸਰ ਅਮਰੀਕੀ ਖੇਤਰ ਚ ਕਿਸੇ ਵੀ ਬੈਂਕਿੰਗ ਸਹੂਲਤ ਦੇ ਲਾਭ ਨਹੀਂ ਚੁੱਕ ਸਕਣਗੇ।

 

ਇਰਾਨ ਨੇ ਕਿਹਾ ਸੀ ਕਿ ਉਸ ਨੇ ਵੀਰਵਾਰ ਨੂੰ ਖੇਤਰ ਚ ਅਮਰੀਕਾ ਦੇ ਇਕ ਡ੍ਰੋਨ ਨੂੰ ਮਾਰ ਸੁੱਟਿਆ ਸੀ ਜਿਸ ਦੇ ਕੁਝ ਦਿਨਾਂ ਬਾਅਦ ਟਰੰਪ ਨੇ ਨਵੀਂ ਪਾਬੰਦੀ ਲਗਾਉਣ ਦਾ ਕਦਮ ਚੁੱਕਿਆ ਹੈ। ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਜਵਾਬੀ ਫ਼ੌਜੀ ਹਮਲੇ ਦੀ ਹੁਕਮ ਨੂੰ ਵਾਪਸ ਲੈ ਲਿਆ ਸੀ।

 

ਟਰੰਪ ਨੇ ਕਿਹਾ, ਅਸੀਂ ਇਰਾਨ ਜਾਂ ਕਿਸੇ ਵੀ ਦੇਸ਼ ਦੇ ਨਾਲ ਸੰਘਰਸ਼ ਨਹੀਂ ਚਾਹੁੰਦੇ ਹਨ। ਮੈਂ ਤੁਹਾਨੂੰ ਇਹ ਕਹਿ ਸਕਦਾ ਹਾਂ ਕਿ ਅਸੀਂ ਇਰਾਨ ਨੂੰ ਪਰਮਾਣੂ ਹਥਿਆਰ ਕਦੇ ਵੀ ਹਾਸਲ ਨਹੀਂ ਕਰਨ ਦੇਵਾਂਗੇ। ਮੇਰੇ ਖਿਆਲ ਚ ਅਸੀਂ ਬਹੁਤ ਸਬਰ ਦਿਖਾਇਆ ਹੈ ਪਰ ਇਸ ਮਤਲਬ ਇਹ ਨਹੀਂ ਕਿ ਅਸੀਂ ਭਵਿੱਖ ਚ ਵੀ ਸਬਰ ਦਿਖਾਵਾਂਗੇ।

 

ਟਰੰਪ ਨੇ ਅੱਗੇ ਇਹ ਵੀ ਕਿਹਾ ਕਿ ਮੈਂ ਨਿਊਯਾਰਕ ਚ ਰਹਿਣ ਵਾਲੇ ਕਈ ਇਰਾਨੀ ਲੋਕਾਂ ਨੂੰ ਜਾਣਦਾ ਹਾਂ, ਉਹ ਸ਼ਾਨਦਾਰ ਲੋਕ ਹਨ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump signs executive order imposing fresh hard hitting sanctions on Iran