ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਜ਼ਾਨਾ 23 ਝੂਠ ਬੋਲਦੇ ਹਨ ਡੋਨਾਲਡ ਟਰੰਪ: ਅਮਰੀਕੀ ਮੀਡੀਆ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਸ਼ਮੀਰ ਮਾਮਲੇ ਨੂੰ ਲੈ ਕੇ ਗੈਰ-ਜ਼ਿੰਮੇਦਾਰ ਬਿਆਨ ਦਿੱਤਾ ਹੈ। ਟਰੰਪ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਮਗਰੋਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਮੁੱਦੇ ’ਤੇ ਉਨ੍ਹਾਂ ਨਾਲ ਵਿਚੋਲਗੀ ਕਰਨ ਲਈ ਕਿਹਾ ਸੀ।

 

ਟਰੰਪ ਦੇ ਇਸ ਬਿਆਨ ਮਗਰੋਂ ਭਾਰਤ ਸਰਕਾਰ ਨੇ ਟਰੰਪ ਦੇ ਇਸ ਵਿਵਾਦਤ ਦਾਅਵੇ ਨੂੰ ਸਿਰ ਤੋਂ ਖਾਰਜ ਕਰ ਦਿੱਤਾ। ਭਾਰਤ ਦਾ ਕਹਿਣਾ ਹੈ ਕਿ ਕਸ਼ਮੀਰ ਦੋਪੱਖੀ ਮੁੱਦਾ ਹੈ ਤੇ ਇਸ ਚ ਤੀਜੇ ਪੱਖ ਦੀ ਕੋਈ ਭੂਮਿਕਾ ਨਹੀਂ ਹੈ। ਨਾਲ ਹੀ ਵਾਈਟ ਹਾਊਸ ਨੇ ਵੀ ਪ੍ਰੈਸ ਕਾਨਫਰੰਸ ਮਗਰੋਂ ਤੁਰੰਤ ਜਾਰੀ ਬਿਆਨ ਚ ਕਸ਼ਮੀਰ ਮੁੱਦੇ ਦਾ ਜ਼ਿਕਰ ਤਕ ਨਹੀਂ ਕੀਤਾ। ਵਾਈਟ ਹਾਊਸ ਨੇ ਬਿਆਨ ਚ ਕਿਹਾ, ਅਸੀਂ ਸ਼ਾਂਤੀ, ਸਥਿਰਤਾ ਤੇ ਆਰਥਿਕ ਤਰੱਕੀ ਲਈ ਪਾਕਿਸਤਾਨ ਦੇ ਨਾਲ ਕੰਮ ਕਰਨਾ ਚਾਹੁੰਦੇ ਹਨ।

 

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਕੋਈ ਝੂਠ ਬੋਲਿਆ ਹੈ। ਟਰੰਪ ਰੋਜ਼ਾਨਾ ਹੀ ਵੱਖੋ ਵੱਖ ਮਾਮਲਿਆਂ ’ਤੇ ਝੂਠ ਬੋਲਦੇ ਰਹਿੰਦੇ ਹਨ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ ਟਰੰਪ ਰੋਜ਼ਾਨਾ 23 ਵਾਰ ਝੂਠ ਬੋਲਦੇ ਹਨ।

 

ਰਿਪੋਰਟ ਚ ਕਿਹਾ ਗਿਆ ਹੈ ਕਿ 21 ਅਪ੍ਰੈਲ ਤਕ ਟਰੰਪ ਨੇ 828 ਦਿਨਾਂ ਚ 10,111 ਵਾਰ ਝੂਠੇ ਦਾਅਵੇ ਕੀਤੇ ਹਨ। ਇਨ੍ਹਾਂ ਦਾਅਵਿਆਂ ਚ ਟਰੰਪ ਦੇ ਟਵਿੱਟਰ ’ਤੇ ਕੀਤੀਆਂ ਗਈਆਂ ਪੋਸਟਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਨੂੰ ਇਹ ਹੈ ਕਿ ਸਿਰਫ 3 ਦਿਨ (25-27 ਅਪ੍ਰੈਲ) ਚ ਟਰੰਪ ਨੇ 171 ਝੂਠੇ ਅਤੇ ਗੁੰਮਰਾਹ ਕਰਨ ਵਾਲੇ ਦਾਅਵੇ ਕੀਤੇ ਹਨ।

 

ਰਾਸ਼ਟਰਪਤੀ ਟਰੰਪ ਦੇ ਸਾਰੇ ਦਾਅਵਿਆਂ ਦਾ 5ਵਾਂ ਹਿੱਸਾ ਇਮੀਗ੍ਰੇਸ਼ਨ ਮੁੱਦੇ ਨਾਲ ਸਬੰਧਤ ਹੈ। ਇਨ੍ਹਾਂ ਦੀ ਗਿਣਤੀ ਦਸੰਬਰ 2018 ਦੇ ਸਰਕਾਰੀ ਸ਼ਟਡਾਊਨ ਮਗਰੋਂ ਵਧੀ ਹੈ।

 

ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਨੇ ਟਰੰਪ ਦੇ ਕੰਮਕਾਰ ਸੰਭਾਲਣ ਦੇ 2 ਸਾਲ ਬਾਅਦ ਇਕ ਰਿਪੋਰਟ ਜਾਰੀ ਕੀਤੀ ਸੀ। ਜਿਸ ਚ ਕਿਹਾ ਗਿਆ ਸੀ ਕਿ ਟਰੰਪ ਨੇ ਇਸ ਦੌਰਾਨ 8,158 ਝੂਠੇ ਅਤੇ ਭਟਕਾਉਣ ਵਾਲੇ ਦਾਅਵੇ ਕੀਤੇ ਹਨ। ਟਰੰਪ ਨੇ ਇਮੀਗ੍ਰੇਸ਼ਨ ’ਤੇ 1433, ਵਿਦੇਸ਼ ਨੀਤੀ ’ਤੇ 900, ਵਪਾਰ ’ਤੇ 854, ਅਰਥਵਿਵਸਥਾ ’ਤੇ 790, ਨੌਕਰੀਆਂ 755 ਅਤੇ ਹੋਰਨਾਂ ਮਾਮਲਿਆਂ ’ਤੇ 899 ਵਾਰ ਝੂਠ ਬੋਲਿਆ ਹੈ।

 

ਸਮਾਚਾਰ ਅਖ਼ਬਾਰ ਨੇ ਆਪਣੀ ਰਿਪੋਰਟ ਚ 'ਫੈਕਟ ਚੈਕਰ' ਦੇ ਅੰਕੜਿਆਂ ਦਾ ਹਵਾਲਾ ਦਿੱਤਾ ਹੈ। ਇਹ ਫੈਕਟ ਚੈਕਰ ਰਾਸ਼ਟਰਪਤੀ ਦੁਆਰਾ ਦਿੱਤੇ ਗਏ ਹਨ। ਇਹ ਫੈਕਟ ਚੈਕਰ ਰਾਸ਼ਟਰਪਤੀ ਦੁਆਰਾ ਦਿੱਤੇ ਗਏ ਹਰੇਕ ਸ਼ੱਕੀ ਬਿਆਂਨ ਦਾ ਵਿਸ਼ਲੇਸ਼ਣ, ਵਰਗੀਕਰਣ ਅਤੇ ਪਤਾ ਲਗਾਉਣ ਦਾ ਕੰਮ ਕਰਦਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump Speaks daily 23 lies says US media