ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਨ ਨੂੰ ਟਰੰਪ ਦੀ ਧਮਕੀ, ਓਬਾਮਾ ਸਰਕਾਰ ਨਹੀਂ ਇਹ, ਹਮਲੇ ਦਾ ਦੇਵਾਂਗੇ ਜਵਾਬ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਹਿੱਤਾਂ ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਮੁੰਹਤੋੜ ਜਵਾਬ ਦਿੱਤਾ ਜਾਵੇਗਾ। ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਵਧਣ ਵਿਚਾਲੇ ਟਰੰਪ ਨੇ ਟਵੀਟ ਕੀਤਾ ਹੈ ਕਿ ਅਮਰੀਕਾ ਦੀ ਕਿਸੇ ਵੀ ਚੀਜ਼ ਤੇ ਇਰਾਨ ਦੇ ਹਮਲੇ ਦਾ ਵੱਡਾ ਅਤੇ ਕਰਾਰਾ ਜਵਾਬ ਦਿੱਤਾ ਜਾਵੇਗਾ।

 

ਅਮਰੀਕੀ ਰਾਸ਼ਟਰਪਤੀ ਨੇ ਟਵੀਟ ਚ ਕਿਹਾ ਹੈ ਕਿ ਇਰਾਨ ਦੇ ਆਗੂ ਸਿਰਫ ਤਾਕਤ ਅਤੇ ਬਲ ਨੂੰ ਸਮਝਦੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਮਰੀਕਾ ਕੋਲ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਫ਼ੌਜੀ ਬਲ ਹੈ।

 

ਟਰੰਪ ਨੇ ਅੱਗੇ ਕਿਹਾ ਕਿ ਇਰਾਨ ਦੀ ਪ੍ਰਧਾਨਗੀ ਚੰਗੀ ਅਤੇ ਹਮਦਰਦੀ ਵਰਗੇ ਸ਼ਬਦਾਂ ਨੂੰ ਨਹੀਂ ਸਮਝਦੀ ਹੈ। ਉਨ੍ਹਾਂ ਕੋਲ ਇਹ ਨਹੀਂ ਹੈ। ਦੁਖ ਦੀ ਗੱਲ ਹੈ ਕਿ ਉਹ ਸਟ੍ਰੈਂਥ ਅਤੇ ਪਾਵਰ ਨੂੰ ਸਮਝਦੇ ਹਨ ਤੇ ਅਮਰੀਕਾ ਨੇ ਪਿਛਲੇ ਦੋ ਸਾਲਾਂ ਚ ਹੀ 1.5 ਟ੍ਰਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ।

 

ਉਨ੍ਹਾਂ ਅੱਗੇ ਲਿਖਿਆ, ਬੇਹਤਰੀਨ ਇਰਾਨੀ ਲੋਕਾਂ ਨੂੰ ਬੇਕਾਰ ਚ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਅਗਵਾਈ ਪ੍ਰਧਾਨ ਸਾਰਾ ਪੈਸਾ ਅੱਤਵਾਦ ਤੇ ਖਰਚ ਕਰ ਰਿਹਾ ਹੈ ਅਤੇ ਦੂਜੀਆਂ ਚੀਜ਼ਾਂ ਤੇ ਕਾਫੀ ਘੱਟ। ਅਮਰੀਕਾ ਭੁੱਲਿਆ ਨਹੀਂ ਹੈ ਕਿ ਇਰਾਨ ਨੇ IED ਅਤੇ EFP's (ਬੰਬ) ਦੀ ਵਰਤੋਂ ਕਰਕੇ 2000 ਅਮਰੀਕੀਆਂ ਦੀਆਂ ਜਾਨਾਂ ਲਈਆਂ ਹਨ ਤੇ ਵੱਡੀ ਗਿਣਤੀ ਚ ਲੋਕ ਜ਼ਖ਼ਮੀ ਹੋਏ।

 

ਟਰੰਪ ਨੇ ਟਵੀਟ ਚ ਇਰਾਨ ਨੂੰ ਚੇਤਾਵਨੀ ਭਰੇ ਸ਼ਬਦਾਂ ਚ ਲਿਖਿਆ, ਇਰਾਨ ਦਾ ਬੇਹਦ ਨਾਮਾਲੂਮ ਅਤੇ ਬੇਇਜ਼ਤੀ ਭਰਿਆ ਬਿਆਨ ਆਇਆ ਹੈ, ਇਸ ਨਾਲ ਇਹ ਦਿਖਦਾ ਹੈ ਕਿ ਉਹ ਸੱਚਾਈ ਨੂੰ ਨਹੀਂ ਸਮਝ ਰਹੇ ਹਨ। ਅਮਰੀਕੀ ਹਿੱਤਾਂ ’ਤੇ ਇਰਾਨ ਦਾ ਕਿਸੇ ਵੀ ਹਮਲੇ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਹੁਣ ਜਾਨ ਕੈਰੀ ਅਤੇ ਓਬਾਮਾ ਸਰਕਾਰ ਚ ਨਹੀਂ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump threatens Iran Attack on America will be met with great force