ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਸੰਯੁਕਤ ਰਾਜ ਅਮਰੀਕਾ ਆਪਣੇ ਪਰਮਾਣੂ ਹਥਿਆਰਾਂ ਦੀ ਸੰਖਿਆ ਨੂੰ ਵਧਾਉਣਾ ਜਾਰੀ ਰੱਖੇਗਾ ਜਦੋਂ ਤੱਕ ਦੂਜੇ ਦੇਸ਼ ਹੋਸ਼ ਵਿੱਚ ਨਹੀਂ ਆ ਜਾਂਦੇ। ਟਰੰਪ ਨੇ ਕੁਝ ਦਿਨ ਪਹਿਲਾ ਕਿਹਾ ਸੀ ਕਿ ਅਮਰੀਕਾ ਆਪਣੇ ਆਪ ਨੂੰ ਸ਼ੀਤ ਯੁੱਧ ਦੌਰਾਨ ਰੂਸ ਨਾਲ ਹੋਈ ਆਰਮਸ ਕੰਟਰੋਲ ਸੰਧੀ ਤੋਂ ਵੱਖ ਕਰ ਸਕਦਾ ਹੈ। ਟਰੰਪ ਨੇ ਮਾਸਕੋ ਉੱਤੇ ਸੰਧੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।
ਇਸ ਸੰਧੀ ਦੇ ਤਹਿਤ, ਦੋਵਾਂ ਮੁਲਕਾਂ ਦੇ ਵਿਚਾਲੇ ਮਿਜ਼ਾਈਲਾਂ ਦੀ ਗਿਣਤੀ ਨਿਯੰਤਰਤ ਹੈ। ਇਸ ਸੰਧੀ ਦੀ ਸਮਾਂ-ਸੀਮਾ ਅਗਲੇ ਦੋ ਸਾਲਾਂ ਵਿੱਚ ਖਤਮ ਹੋ ਰਹੀ ਹੈ।
1987 ਵਿੱਚ ਹੋਈ ਇਹ ਸੰਧੀ ਅਮਰੀਕਾ ਤੇ ਉਸਦੇ ਸਹਿਯੋਗੀਆਂ ਦੀ ਸੁਰੱਖਿਆ ਵਿਚ ਸਹਾਇਤਾ ਕਰਦੀ ਹੈ। ਟ੍ਰੰਪ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ, "ਅਸੀਂ ਹੋਰ ਪ੍ਰਮਾਣੂ ਹਥਿਆਰ ਬਣਾਵਾਂਗੇ।" ਜਦੋਂ ਤੱਕ ਦੂਜੇ ਦੇਸ਼ ਹੋਸ਼ ਵਿੱਚ ਨਹੀਂ ਆਉਂਦੇ। ਰੂਸ ਨੇ ਇਸ ਸਮਝੌਤੇ ਦਾ ਪਾਲਣ ਨਹੀਂ ਕੀਤਾ। ਟਰੰਪ ਨੇ ਕਿਹਾ, ਸਾਡੇ ਕੋਲ ਹੋਰ ਦੇਸ਼ਾਂ ਨਾਲੋਂ ਜ਼ਿਆਦਾ ਪੈਸਾ ਹੈ, ਹਾਲਾਂਕਿ ਰੂਸ ਨੇ ਇਸ ਸੰਧੀ ਦਾ ਉਲੰਘਣ ਕਰਨ ਵਾਲੇ ਟਰੰਪ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ।