ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੋਨਾਲਡ ਟਰੰਪ 24 ਨੂੰ ਵ੍ਹਾਈਟ ਹਾਊਸ ’ਚ ਮਨਾਉਣਗੇ ਦੀਵਾਲੀ

ਡੋਨਾਲਡ ਟਰੰਪ 24 ਨੂੰ ਵ੍ਹਾਈਟ ਹਾਊਸ ’ਚ ਮਨਾਉਣਗੇ ਦੀਵਾਲੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀਰਵਾਰ ਨੂੰ ਵ੍ਹਾਈਟ ਹਾਊਸ ’ਚ ਦੀਵਾਲੀ ਦਾ ਜਸ਼ਨ ਮਨਾਉਣਗੇ। ਇਹ ਪ੍ਰੋਗਰਾਮ ਭਾਰਤ ’ਚ ਦੀਵਾਲੀ ਮਨਾਏ ਜਾਣ ਤੋਂ ਤਿੰਨ ਦਿਨ ਪਹਿਲਾਂ ਹੋਵੇਗਾ।

 

 

ਵ੍ਹਾਈਟ ਹਾਊਸ ਵਿੱਚ ਸ੍ਰੀ ਟਰੰਪ ਤੀਜੀ ਵਾਰ ਦੀਵਾਲੀ ਦਾ ਜਸ਼ਨ ਮਨਾਉਣਗੇ। ਇਸ ਰਵਾਇਤ ਦੀ ਸ਼ੁਰੂਆਤ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2009 ’ਚ ਕੀਤੀ ਸੀ। ਵ੍ਹਾਈਟ ਹਾਊਸ ਮੁਤਾਬਕ ਸ੍ਰੀ ਟਰੰਪ ਦੀਵਾ ਬਾਲਣ ਦੀ ਰਸਮ ਨਾਲ ਵੀਰਵਾਰ ਨੂੰ ਦੀਵਾਲੀ ਮਨਾਉਣਗੇ।

 

 

ਇਸ ਪ੍ਰੋਗਰਾਮ ਦੇ ਹੋਰ ਵੇਰਵੇ ਹਾਲੇ ਉਪਲਬਧ ਨਹੀਂ ਹਨ। ਸਾਲ 2017 ਦੌਰਾਨ ਸ੍ਰੀ ਟਰੰਪ ਨੇ ਵ੍ਹਾਈਟ ਹਾਊਸ ’ਚ ਆਪਣੇ ਓਵਲ ਦਫ਼ਤਰ ’ਚ ਪਹਿਲੀ ਵਾਰ ਦੀਵਾਲੀ ਮਨਾਈ ਸੀ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ਾਸਨ ਦੇ ਮੈਂਬਰ ਤੇ ਭਾਰਤੀ–ਅਮਰੀਕੀ ਭਾਈਚਾਰੇ ਦੇ ਮੈਂਬਰਾਂ ਦਾ ਇੱਕ ਵਿਸ਼ੇਸ਼ ਸਮੂਹ ਮੌਜੂਦ ਸੀ।

 

 

ਪਿਛਲੇ ਵਰ੍ਹੇ ਸ੍ਰੀ ਟਰੰਪ ਨੇ ਅਮਰੀਕਾ ਲਈ ਭਾਰਤ ਦੇ ਤਤਕਾਲੀਨ ਰਾਜਦੂਤ ਨਵਤੇਜ ਸਿੰਘ ਸਰਨਾ ਨੂੰ ਦੀਵਾਲੀ ਦੇ ਪ੍ਰੋਗਰਾਮ ਲਈ ਸੱਦਿਆ ਸੀ।

 

 

ਉਂਝ ਅਮਰੀਕਾ ’ਚ ਦੀਵਾਲੀ ਦੇ ਜਸ਼ਨ ਸ਼ੁਰੂ ਹੋ ਚੁੱਕੇ ਹਨ। ਟੈਕਸਾਸ ਦੇ ਗਵਰਨਰ ਗ੍ਰੇਗ ਅਬੋਟ ਨੇ ਭਾਰਤੀ ਅਮਰੀਕੀ ਭਾਈਚਾਰੇ ਨਾਲ ਸਨਿੱਚਰਵਾਰ ਨੂੰ ਦੀਵਾਲੀ ਮਨਾਈ। ਉਨ੍ਹਾਂ ਟਵੀਟ ਕੀਤਾ ਕਿ ਅਸੀਂ ਗਵਰਨਰ ਮੈਨਸ਼ਨ ’ਚ ਦੀਵੇ ਬਾਲ਼ੇ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੈਕਸਾਸ ਦੌਰੇ ਦੀ ਚਰਚਾ ਕੀਤੀ। ਅਸੀਂ ਇਸ ਨੂੰ ਹਨੇਰੇ ਉੱਤੇ ਰੌਸ਼ਨ ਦੀ ਜਿੱਤ ਦਾ ਜਸ਼ਨ ਦੱਸਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump to celebrate Deepavali in White House on 24th Oct