ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੋਨਾਲਡ ਟਰੰਪ ਨੇ ਕੋਰੋਨਾ ਨੂੰ ਦੱਸਿਆ ਵਿਸ਼ਵ ਨੂੰ 'ਚੀਨ ਦਾ ਦਿੱਤਾ ਮਾੜਾ ਤੋਹਫਾ'

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਇਕ ਵਾਰ ਫਿਰ ਚੀਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਕੋਰੋਨਾ ਵਾਇਰਸ ਇਕ ਬਹੁਤ ਹੀ 'ਮਾੜਾ ਤੋਹਫ਼ਾ' ਹੈ ਜਿਸ ਨੂੰ ਚੀਨ ਨੇ ਪੂਰੀ ਦੁਨੀਆ ਨੂੰ ਦਿੱਤਾ ਹੈ, ਇਹ ਚੰਗਾ ਨਹੀਂ ਹੈ।

 

ਟਰੰਪ ਪਹਿਲਾਂ ਵੀ ਕੋਰੋਨਾ ਨੂੰ ਚੀਨੀ ਵਾਇਰਸ ਕਹਿ ਚੁਕੇ ਸਨ। ਇਸ ਦੇ ਲਈ ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ 'ਤੇ ਪੱਖਪਾਤੀ ਰਵੱਈਆ ਅਪਣਾਉਣ ਦਾ ਵੀ ਦੋਸ਼ ਲਾਇਆ ਸੀ।

 

ਅਜੇ ਕੱਲ੍ਹ ਹੀ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਫਤੇ ਦੇ ਅੰਤ ਤੱਕ ਚੀਨ ਬਾਰੇ ਇਕ ਵੱਡਾ ਐਲਾਨ ਕਰਨ ਦਾ ਵਾਅਦਾ ਕੀਤਾ ਹੈ ਅਤੇ ਸੰਕੇਤ ਦਿੱਤਾ ਹੈ ਕਿ ਇਹ ਚੀਨ ਨੂੰ ਸਜ਼ਾ ਦੇਣ ਬਾਰੇ ਹੋ ਸਕਦਾ ਹੈ।

 

ਟਰੰਪ ਨੇ ਮੰਗਲਵਾਰ ਨੂੰ ਕਿਹਾ, "ਅਸੀਂ ਕੁਝ ਕਰਨ ਜਾ ਰਹੇ ਹਾਂ ਤੇ ਮੈਨੂੰ ਲਗਦਾ ਹੈ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ, ਪਰ ਮੈਂ ਅੱਜ ਇਸ ਦਾ ਐਲਾਨ ਨਹੀਂ ਕਰਾਂਗਾ।"

 

ਦੱਸਣਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆ ਭਰ ਚ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨੂੰ ਲੈ ਕੇ ਬਹੁਤ ਹੀ ਹਮਲਾਵਰ ਰਹੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump told Corona China s bad gift to the world