ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੀ WTO ਨੂੰ ਚੇਤਾਵਨੀ : ਸੁਧਰ ਜਾਓ, ਨਹੀਂ ਅਲੱਗ ਹੋ ਜਾਵਾਂਗੇ

ਟਰੰਪ ਦੀ ਡਬਲਿਊਟੀਓ ਨੂੰ ਚੇਤਾਵਨੀ : ਸੁਧਰ ਜਾਓ, ਨਹੀਂ ਅਲੱਗ ਹੋ ਜਾਵਾਗੇ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸੰਸਥਾ ਨੂੰ ਲੈ ਕੇ ਇਕ ਨਵੀਂ ਚੇਤਾਵਨੀ ਦਿੱਤੀ ਹੈ। ਉਨ੍ਹਾਂ ਆਪਣੇ ਤਾਜ਼ਾ ਬਿਆਨ `ਚ ਕਿਹਾ ਕਿ ਜੇਕਰ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਖੁਦ ਨੂੰ ਦਰੁਸਤ ਨਹੀਂ ਕਰਦਾ, ਅਮਰੀਕਾ ਉਸ ਤੋਂ ਅਲੱਗ ਹੋ ਜਾਵੇਗਾ। ਉਨ੍ਹਾਂ ਸਮਾਚਾਰ ਏਜੰਸੀ ਬਲੂਮਬਰਗ ਨੂੰ ਦਿੱਤੀ ਇੰਟਰਵਿਊ `ਚ ਇਹ ਗੱਲ ਕਹੀ।

 

ਜਿ਼ਕਰਯੋਗ ਹੈ ਕਿ ਡਬਲਿਊ ਟੀ ਓ ਉਨ੍ਹਾਂ ਸੰਸਥਾਵਾਂ `ਚ ਇਕ ਹੈ ਜਿਸਨੂੰ ਵਿਸ਼ਵ ਵਿਵਸਥਾ ਬਣਾਈ ਰੱਖਣ ਗਠਿਤ ਕੀਤਾ ਗਿਆ ਹੈ ਅਤੇ ਇਸ `ਚ ਅਮਰੀਕਾ ਨੇ ਮਦਦ ਕੀਤੀ ਸੀ।
ਟਰੰਪ ਨੇ ਸਮਾਚਾਰ ਏਜੰਸੀ ਨੂੰ ਕਿਹਾ ਕਿ ਜੇਕਰ ਉਹ ਖੁਦ ਨੂੰ ਦਰੁਸਤ ਨਹੀਂ ਕਰਦੇ ਤਾਂ ਮੈਂ ਡਬਲਿਊਟੀਓ ਤੋਂ ਹਟ ਜਾਉਗਾ। ਉਨ੍ਹਾਂ ਇਸ ਸੰਗਠਨ ਨੂੰ ਗਠਿਤ ਕਰਨ ਦੇ ਲਈ ਹੋਏ ਸਮਝੌਤੇ ਨੂੰ ਹੁਣ ਤੱਕ ਦਾ ਸਭ ਤੋਂ ਖਰਾਬ ਵਪਾਰ ਸਮਝੌਤਾ ਕਰਾਰ ਦਿੱਤਾ। ਇਸ ਤੋਂ ਪਹਿਲਾਂ ਡਬਲਿਊਟੀਓ ਦੀ ਵਿਵਾਦ ਨਿਵਾਰਣ ਪ੍ਰਣਾਲੀ ਦੀ ਆਲੋਚਨਾ ਕਰ ਚੁੱਕੇ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਸ਼ਾਇਦ ਹੀ ਉਥੇ ਕਦੇ ਕੋਈ ਮੁਕਦਮਾ ਜਿੱਤਿਆ ਹੋਵੇ। ਹਾਲਾਂਕਿ ਚੀਜ਼ਾਂ ਪਿੱਛਲੇ ਸਾਲ ਤੋਂ ਬਦਲਣੀਆਂ ਸ਼ੁਰੂ ਹੋਈਆਂ ਹਨ।


ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਸੀਂ ਜਿੱਤਣਾ ਸ਼ੁਰੂ ਕੀਤਾ। ਟਰੰਪ ਨੇ ਕਿਹਾ ਕਿ ਤੁਹਾਨੂੰ ਮਾਲੂਮ ਹੈ ਕਿਉਂ? ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਅਸੀਂ ਨਹੀਂ ਜਿੱਤਦੇ, ਤਾਂ ਅਸੀਂ ਉਥੋਂ ਬਾਹਰ ਨਿਕਲ ਜਾਵਾਂਗੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald trump warning WTO says he could pull the US out of WTO