ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੀ ਚੇਤਾਵਨੀ- ਮੇਰੇ ਖ਼ਿਲਾਫ਼ ਚੋਣਾਂ ਲੜਨ ਵਾਲੇ ਨੂੰ ਭੁਗਤਨੇ ਪੈਣਗੇ ਨਤੀਜੇ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੋਓਮੋ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਦੇ ਖਿਲਾਫ ਖੜ੍ਹੇ ਹੋਣ ਦੀ ਚਿਤਾਵਨੀ ਦਿੱਤੀ ਤੇ ਕਿਹਾ ਕਿ "ਜੋ ਵੀ ਟ੍ਰੰਪ ਦੇ ਖ਼ਿਲਾਫ਼ ਖੜ੍ਹਾਂ ਹੋਵੇਗਾ, ਉਸਨੂੰ ਨਤੀਜੇ ਭੁਗਤਣੇ ਪੈਣਗੇ।"

 


ਟਰੰਪ ਨੇ ਕੱਲ੍ਹ ਕਿਹਾ ਸੀ ਕਿ ਕੁਓਮੋ ਨੇ ਉਸ ਨੂੰ ਇਕ ਵਾਰ ਬੁਲਾਇਆ ਸੀ ਅਤੇ ਵਾਅਦਾ ਕੀਤਾ ਸੀ ਕਿ ਉਹ ਉਸ ਦੇ ਖਿਲਾਫ ਚੋਣਾਂ ਨਹੀਂ ਲੜਣਗੇ। ਕੁਓਮੋ ਦੇ ਦਫਤਰ ਨੇ ਅਜੇ ਇਸ ਦਾਅਵੇ ਨੂੰ ਖਾਰਜ ਨਹੀਂ ਕੀਤਾ ਹੈ।ਰਿਪਬਲਿੰਕਨ ਪਾਰਟੀ ਦੀ ਮੈਂਬਰ ਕਲੌਡੀਆ ਟੇਨੀ ਲਈ ਦਾਨ ਇਕੱਤਰ ਕਰਨ ਲਈ ਕੀਤੀ ਗਈ ਇੱਕ ਰੈਲੀ ਵਿੱਚ ਟ੍ਰੈਂਪ ਨੇ ਇਹ ਬਿਆਨ ਦਿੱਤਾ। ਇਹ 2016 ਵਿੱਚ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਟਰੰਪ ਦਾ ਪਹਿਲਾ ਯੂਟੀਕਾ ਦੌਰਾ ਹੈ।ਟਰੰਪ ਨੇ ਕਿਹਾ ਕਿ ਕੁਓਮੋ ਨੇ ਉਨ੍ਹਾਂ ਨੂੰ ਕਿਹਾ ਸੀ, "ਮੈਂ ਤੁਹਾਡੇ ਵਿਰੁੱਧ ਰਾਸ਼ਟਰਪਤੀ ਚੋਣ ਨਹੀਂ ਲੜਾਂਗਾ।" ਕੁਓਮੋ 'ਸੈਕਸ ਐਂਡ ਦਿ ਸਿਟੀ ਦੀ ਅਦਾਕਾਰਾ ਸਿੰਥੇਆ ਨਿਕਸਨ ਦੇ ਖਿਲਾਫ ਲੜ ਰਹੇ ਹਨ।ਟਰੰਪ ਨੇ ਕਿਹਾ, "ਪਰ ਮੈਨੂੰ ਲਗਦਾ ਹੈ ਕਿ ਉਹ ਚੋਣਾਂ ਲੜਨਾ ਚਾਹੁੰਦੇ ਹਨ। ਜੀ ਕਿਰਪਾ ਕਰਕੇ ਅਜਿਹਾ ਕਰੋ। ਪਰ ਇਕ ਗੱਲ ਯਾਦ ਰੱਖੋ ਜੋ ਵਿਅਕਤੀ ਟਰੰਪ ਦੇ ਖਿਲਾਫ ਚੋਣ ਲੜੇਗਾ, ਉਸ ਨੂੰ ਨਤੀਜੇ ਭੁਗਤਣੇ ਪੈਣਗੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:donald trump warns to Kuomu if you fight 2020 presidential elections against me