ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਲ ਦੇ ਅੰਤ ਤਕ ਕੋਰੋਨਾ ਦਾ ਟੀਕਾ ਬਣਾ ਲਵੇਗਾ ਅਮਰੀਕਾ : ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਇਸ ਸਾਲ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਟੀਕਾ ਬਣਾ ਲਵੇਗਾ। ਫਾਕਸ ਨਿਊਜ਼ ਦੇ ਇੱਕ ਸ਼ੋਅ 'ਟਾਊਨ ਹਾਲ' ਦੌਰਾਨ ਉਨ੍ਹਾਂ ਕਿਹਾ, "ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਸਾਲ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਟੀਕਾ ਬਣਾ ਲਵਾਂਗੇ।"
 

ਉਨ੍ਹਾਂ ਕਿਹਾ ਕਿ ਉਹ ਸਤੰਬਰ ਤਕ ਸਾਰੇ ਸਕੂਲ ਤੇ ਯੂਨੀਵਰਸਿਟੀ ਮੁੜ ਖੋਲ੍ਹਣ ਦੀ ਅਪੀਲ ਕਰਨਗੇ। ਟਰੰਪ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਉਹ ਦੁਬਾਰਾ ਖੁੱਲ੍ਹਣ।" ਟੀਕੇ ਦੀ ਭਵਿੱਖਬਾਣੀ ਉਸ ਸਮੇਂ ਨੂੰ ਵਧਾਉਂਦੀ ਹੈ, ਜਿਸ ਬਾਰੇ ਅਮਰੀਕਾ ਤੇ ਹੋਰ ਦੇਸ਼ਾਂ ਨੇ ਵਿਚਾਰ-ਚਰਚਾ ਕੀਤੀ ਹੈ। ਸਾਰੇ ਕੋਵਿਡ-19 ਤੋਂ ਬਚਾਅ ਲਈ ਇਸ ਦੇ ਟੀਕੇ ਨੂੰ ਬਣਾਉਣ ਦੀ ਦੌੜ 'ਚ ਲੱਗੇ ਹੋਏ ਹਨ। 
 

ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਮਰੀਕੀ ਖੋਜਕਰਤਾਵਾਂ ਨੂੰ ਹਰਾ ਕੇ ਦਵਾਈ ਤਿਆਰ ਕਰਨ ਵਾਲੇ ਕਿਸੇ ਹੋਰ ਦੇਸ਼ ਤੋਂ ਖੁਸ਼ ਹੋਣਗੇ। ਉਨ੍ਹਾਂ ਕਿਹਾ, "ਜੇਕਰ ਕੋਈ ਹੋਰ ਦੇਸ਼ ਅਜਿਹਾ ਕਰਦਾ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਮੈਨੂੰ ਸਿਰਫ਼ ਅਜਿਹਾ ਟੀਕਾ ਚਾਹੀਦਾ ਹੈ ਜੋ ਕੰਮ ਕਰੇ।" ਖੋਜ ਪ੍ਰਕਿਰਿਆ 'ਚ ਮਨੁੱਖੀ ਪ੍ਰੀਖਣਾਂ ਦੌਰਾਨ ਹੋਣ ਵਾਲੇ ਜ਼ੋਖਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਉਹ ਵਲੰਟੀਅਰ ਹਨ। ਉਹ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ।"
 

ਟਰੰਪ ਨੇ ਇਸ ਗੱਲ ਨੂੰ ਮੰਨਿਆ ਕਿ ਉਹ ਟੀਕੇ ਦੀ ਭਵਿੱਖਬਾਣੀ 'ਤੇ ਆਪਣੇ ਖੁਦ ਦੇ ਸਲਾਹਕਾਰਾਂ ਤੋਂ ਅੱਗੇ ਨਿਕਲ ਰਹੇ ਸਨ। ਉਨ੍ਹਾਂ ਕਿਹਾ, "ਡਾਕਟਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ। ਮੈਂ ਉਹੀ ਕਹਿੰਦਾ ਹਾਂ ਜੋ ਸੋਚਦਾ ਹਾਂ।"
 

ਉੱਥੇ ਹੀ ਮਾਈਕ੍ਰੋਸਾਫ਼ਟ ਕਾਰਪੋਰੇਸ਼ਨ ਦੇ ਸੰਸਥਾਪਕ ਬਿਲ ਗੇਟਸ ਦਾ ਮੰਨਣਾ ਹੈ ਕਿ ਜੇ ਕੋਰੋਨਾ ਵਾਇਰਸ ਟੀਕਾ ਬਣਾ ਲਿਆ ਜਾਂਦਾ ਹੈ ਤਾਂ ਦੁਨੀਆ ਵਿੱਚ ਇਸ ਦੀ 1400 ਕਰੋੜ ਖੁਰਾਕਾਂ ਤਿਆਰ ਕਰਨ ਦੀ ਜ਼ਰੂਰਤ ਹੋਵੇਗੀ। ਆਪਣੇ ਬਲਾਗ 'ਚ ਉਨ੍ਹਾਂ ਦੱਸਿਆ ਕਿ ਇਹ ਖੁਰਾਕਾਂ ਜਿੰਨੀ ਛੇਤੀ ਹੋ ਸਕੇ ਦੁਨੀਆ ਦੇ ਹਰ ਹਿੱਸੇ ਵਿੱਚ ਭੇਜਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਇਸ ਕੰਮ 'ਚ 9 ਮਹੀਨੇ ਤੋਂ 2 ਸਾਲ ਤਕ ਲੱਗ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮੇਂ 8 ਤੋਂ 10 ਟੀਕਿਆਂ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚੋਂ ਕਿਸੇ ਨੂੰ ਵੀ ਸਫ਼ਲਤਾ ਮਿਲ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:donald Trump will claims America will make Corona vaccine by the end of the year