ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਨੂੰ ਸ਼ੱਕ, ਚੀਨ ਸਰਕਾਰ ਨਾਲ ਮਿਲਕੇ ਕੰਮ ਕਰ ਰਿਹਾ ਗੂਗਲ

ਟਰੰਪ ਨੂੰ ਸ਼ੱਕ, ਚੀਨ ਸਰਕਾਰ ਨਾਲ ਮਿਲਕੇ ਕੰਮ ਕਰ ਰਿਹਾ ਗੂਗਲ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ  ਇਸਦੀ ਸਮੀਖਿਆ ਕਰੇ ਕਿ ਗੂਗਲ ਚੀਨ ਸਰਕਾਰ ਨਾਲ ਮਿਲਕੇ ਕੰਮ ਕਰ ਰਹੀ ਹੈ। ਹਾਲਾਂਕਿ, ਦਿਗਜ ਇੰਟਰਨੈਟ ਕੰਪਨੀ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ।

 

ਟਰੰਪ ਦੀ ਇਹ ਪ੍ਰਤੀਕਿਰਿਆ ਉਦਯੋਗਿਕ ਦਿਗਜ ਪੀਟਰ ਥੀਏਲ ਦੀ ਟਿੱਪਣੀ ਉਤੇ ਆਈ ਹੈ। ਪੀਟਰ ਨੇ ਕਿਹਾ ਸੀ ਕਿ ਗੂਗਲ ਚੀਨ ਦੀ ਸਰਕਾਰ ਜਾਂ ਫੌਜ ਨਾਲ ਮਿਲਕੇ ਕੰਮ ਕਰ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਟਵੀਟ ਵਿਚ ਕਿਹਾ ਕਿ ਤਕਨਾਲੋਜੀ ਖੇਤਰ ਦੇ ਅਰਬਪਤੀ ਨਿਵੇਸ਼ਕ ਪੀਟਰ ਥਿਏਲ ਦਾ ਮੰਨਣਾ ਹੈ ਕਿ ਦੇਸ਼ ਧ੍ਰੋਹ ਲਈ ਗੂਗਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

 

ਟਰੰਪ ਨੇ ਕਿਹਾ ਕਿ ਉਨ੍ਹਾਂ (ਪੀਟਰ) ਗੂਗਲ ਦੇ ਚੀਨ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਉਹ ਇਕ ਮਹਾਨ ਅਤੇ ਪ੍ਰਭਾਵਸ਼ਾਲੀ ਵਿਅਕਤੀ ਹੈ, ਜੋ ਇਸ ਵਿਸ਼ੇ ਨੂੰ ਕਿਸੇ ਨਾਲੋਂ ਵਧੀਆ ਤਰ੍ਹਾਂ ਜਾਣਦਾ ਹੈ। ਟਰੰਪ ਪ੍ਰਸ਼ਾਸਨ ਨੂੰ ਇਸ ਉਤੇ ਧਿਆਨ ਦੇਣਾ ਚਾਹੀਦਾ।

 

ਉਥੇ ਗੂਗਲ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਥਿਏਲ ਦੀ ਨੀਅਤ ਉਤੇ ਸਵਾਲ ਚੁੱਕੇ ਹਨ। ਗੂਗਲ ਨੇ ਸਮਾਚਾਰ ਏਜੰਸੀ ਏਐਫਪੀ ਨੂੰ ਕਿਹਾ, ‘ਜਿਵੇਂ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਸੀਂ ਚੀਨ ਦੀ ਫੌਜ ਨਾਲ ਮਿਲਕੇ ਕੰਮ ਨਹੀਂ ਕਰਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump Will look into allegations of Google China ties