ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੰਗਰ ਨੇ ਖਾਣਾ ਖਾਣ ਤੋਂ ਬਾਅਦ ਮਹਿਲਾ ਵੇਟਰ ਨੂੰ ਦਿੱਤੀ 1.44 ਲੱਖ ਰੁਪਏ ਦੀ ਟਿਪ

ਹਾਲੀਵੁੱਡ ਗਾਇਕ ਡੌਨੀ ਵਾਲਬਰਗ ਇਨੀਂ ਦਿਨੀਂ ਚਰਚਾ 'ਚ ਹਨ। ਦਰਅਸਲ ਕੰਮ ਹੀ ਉਨ੍ਹਾਂ ਨੇ ਕੁੱਝ ਅਜਿਹਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਨਵੇਂ ਸਾਲ ਦੀ ਸ਼ੁਰੂਆਤ 'ਤੇ ਡੌਨੀ ਨੇ ਇੱਕ ਮਹਿਲਾ ਵੇਟਰ ਦੀ ਜ਼ਿੰਦਗੀ ਬਣਾ ਦਿੱਤੀ। ਹੁਣ ਜ਼ਰਾ ਸੋਚੋ ਕਿ ਤੁਸੀ ਕਿਸੇ ਹੋਟਲ 'ਚ ਖਾਣਾ ਖਾਣ ਗਏ ਅਤੇ ਵੱਧ ਤੋਂ ਵੱਧ ਕਿੰਨੇ ਦੀ ਟਿਪ ਦਿੱਤੀ ਹੋਵੇਗੀ। ਹਜ਼ਾਰ, ਦੋ ਹਜ਼ਾਰ ਅਤੇ ਜ਼ਿਆਦਾ ਤੋਂ ਜ਼ਿਆਦਾ 10 ਹਜ਼ਾਰ।
 

 

ਪਰ ਹਾਲੀਵੁੱਡ ਦੇ ਮਸ਼ਹੂਰ ਗਾਇਕ ਡੌਨੀ ਵਾਲਬਰਗ ਨੇ ਇੱਕ ਮਹਿਲਾ ਵੇਟਰ ਨੂੰ 2020 ਡਾਲਰ ਮਤਲਬ 1.44 ਲੱਖ ਰੁਪਏ ਟਿਪ 'ਚ ਦਿੱਤੇ ਹਨ। ਡੌਨੀ ਦਾ ਰੈਸਟੋਰੈਂਟ 'ਚ ਬਿਲ ਸਿਰਫ 78 ਡਾਲਰ ਮਤਲਬ 5600 ਰੁਪਏ ਸੀ। ਸਿੰਗਰ ਨੇ ਬਿਲ 'ਤੇ ਲਿਖਿਆ, "ਯੈਂਕ ਯੂ ਬੇਥਨੀ, ਹੈਪੀ ਨਿਊ ਈਅਰ। 2020 ਟਿਪ ਚੈਲੇਂਜ।"
 

ਡੌਨੀ ਦੀ ਪਤਨੀ ਜੇਨੀ ਮੈਕਾਰਥੀ ਨੇ ਇਸ ਬਿਲ ਦੀ ਤਸਵੀਰ ਆਪਣੇ ਟਵਿਟਰ 'ਤੇ ਸ਼ੇਅਰ ਕੀਤੀ। ਵੇਖਦੇ ਹੀ ਵੇਖਦੇ ਇਹ ਵਾਇਰਲ ਹੋ ਗਈ। ਡੌਨੀ IHOP STORE ਨਾਂ ਦੇ ਰੈਸਟੋਰੈਂਟ 'ਚ ਖਾਣਾ ਖਾਣ ਗਏ ਸਨ। ਇੰਨਾ ਹੀ ਨਹੀਂ, ਡੌਨੀ ਨੇ ਮਹਿਲਾ ਵੇਟਰ ਨੂੰ ਕਿਹਾ ਸੀ ਕਿ ਉਹ ਰਸੀਦ ਉਦੋਂ ਤਕ ਨਾ ਖੋਲ੍ਹਣਾ ਜਦੋਂ ਤਕ ਉਹ ਇੱਥੋਂ ਨਹੀਂ ਚਲੇ ਜਾਂਦੇ। ਵੇਟਰ ਡੇਨੀਅਲ ਫਰੈਂਜੋਨੀ ਨੇ ਕਿਹਾ, "ਉਨ੍ਹਾਂ ਦੇ ਜਾਣ ਤੋਂ ਬਾਅਦ ਜਿਵੇਂ ਹੀ ਰਸੀਦ ਖੋਲ੍ਹ ਕੇ ਵੇਖੀ ਤਾਂ ਮੈਂ ਬੇਹੋਸ਼ ਹੋ ਗਈ।"
 

 

ਵੇਟਰ ਡੇਨੀਅਲ ਫਰੈਂਜੋਨੀ ਇਸ ਟਿਪ ਤੋਂ ਬਹੁਤ ਖੁਸ਼ ਹੈ। ਉਸ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਡੌਨੀ ਦੀ ਫੈਸ ਸੀ ਅਤੇ ਉਸ ਨੂੰ ਖਾਣਾ ਸਰਵ ਕਰਨ ਤੋਂ ਬਾਅਦ ਬਹੁਤ ਖੁਸ਼ ਹੋਈ। ਉਸ ਨੇ ਕਿਹਾ, "ਮੇਰੇ ਜਿਹੇ ਲੋਕਾਂ ਨਾਲ ਅਜਿਹੀ ਖੁਸ਼ਕਿਸਮਤੀ ਸ਼ਾਇਹ ਦੀ ਹੁੰਦੀ ਹੈ। ਮੈਂ ਇਨ੍ਹਾਂ ਪੈਸਿਆਂ ਨੂੰ ਆਪਣੇ ਬੱਚਿਆਂ 'ਤੇ ਖਰਚ ਕਰਾਂਗੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donnie Wahlberg Leaves Generous 2020 dollor Tip At IHOP To Kick Off 2020