ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ ਬੋਸਟਨ 'ਚ ਗੈਸ ਪਾਈਪ ਲਾਈਨ 'ਚ ਦਰਜਨਾਂ ਧਮਾਕੇ, ਤਿੰਨ ਸ਼ਹਿਰ ਖਾਲੀ ਕਰਵਾਏ

ਅਮਰੀਕਾ ਦੇ ਬੋਸਟਨ ਸ਼ਹਿਰ ਚ ਗੈਸ ਪਾਈਪ ਲਾਈਨ ਹੋਏ ਚ ਕਈ ਧਮਾਕਿਆਂ ਮਗਰੋਂ ਉੱਥੇ ਦੇ ਤਿੰਨ ਸ਼ਹਿਰਾਂ ਚ ਵੱਡੀ ਗਿਣਤੀ ਚ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਪੁਲਿਸ ਮੁਤਾਬਿਕ ਇਸ ਘਟਨਾ 'ਚ ਘੱਟ ਤੋਂ ਘੱਟ 6 ਲੋਕ ਜ਼ਖਮੀ ਹੋਏ ਹਨ।

 

ਮੈਸਚੁਸਟੇਸ ਸਟੇਟ ਪੁਲਿਸ ਨੇ ਦੱਸਿਆ ਕਿ ਤਕਰੀਬਨ 70 ਧਮਾਕਿਆਂ ਮਗਰੋਂ ਈਸਟ ਕੋਸਟ ਟਾਊਨਸ ਆਫ ਲਾਰੈਂਸ, ਅੰਡੋਵਰ ਅਤੇ ਉੱਤਰੀ ਅੰਡੋਵਰ 'ਚ ਗੈਸ ਦੀ ਬਦਬੂ ਆ ਰਹੀ ਹੈ। ਉਨ੍ਹਾਂ  ਦੱਸਿਆ ਕਿ ਗੈਸ ਲਾਈਨ 'ਤੇ ਪ੍ਰੈਸ਼ਰ ਨੂੰ ਘੱਟ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ 'ਚ ਕੁੱਝ ਸਮਾਂ ਲੱਗ ਜਾਵੇਗਾ। ਉਂਝ ਸੁਰੱਖਿਆ ਕਾਰਨਾਂ ਕਰਕੇ 3 ਸ਼ਹਿਰਾਂ ਨੂੰ ਖਾਲੀ ਕਰਵਾਇਆ ਗਿਆ ਹੈ।

 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਧਮਾਕੇ ਦੇ ਕਾਰਨਾਂ ਬਾਰੇ ਅਜੇ ਕੁੱਝ ਨਹੀਂ ਕਹਿ ਸਕਦੇ। ਲਾਰੈਂਸ ਦੇ ਮੇਅਰ ਨੇ ਕਸਬੇ ਦੇ ਦੱਖਣੀ ਖੇਤਰ 'ਚ ਰਹਿ ਰਹੇ ਸਾਰੇ ਲੋਕਾਂ ਨੂੰ ਬਿਜਲੀ ਸਪਲਾਈ ਬੰਦ ਕੀਤੇ ਜਾਣ ਤੋਂ ਪਹਿਲਾਂ ਘਰਾਂ ਨੂੰ ਛੱਡਣ ਲਈ ਕਿਹਾ ਸੀ। ਉੱਥੇ ਹੀ ਲਾਰੈਂਸ ਜਨਰਲ ਹਸਪਤਾਲ ਨੇ ਕਿਹਾ ਕਿ ਉਹ ਗੈਸ ਧਮਾਕੇ 'ਚ ਜ਼ਖਮੀ ਹੋਏ 10 ਲੋਕਾਂ ਦਾ ਇਲਾਜ ਕਰ ਰਿਹਾ ਹੈ, ਜਿਸ 'ਚ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dozens of explosions in gas pipeline in Boston