ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਦਨ ਦੇ ਹਮਲਾਵਰ ਨੂੰ ਪਾਕਿਸਤਾਨੀ ਦੱਸਣ 'ਤੇ ਅਖਬਾਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ

1 / 3ਲੰਦਨ ਦੇ ਹਮਲਾਵਰ ਨੂੰ ਪਾਕਿਸਤਾਨੀ ਦੱਸਣ 'ਤੇ ਅਖਬਾਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ

2 / 3ਲੰਦਨ ਦੇ ਹਮਲਾਵਰ ਨੂੰ ਪਾਕਿਸਤਾਨੀ ਦੱਸਣ 'ਤੇ ਅਖਬਾਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ

3 / 3ਲੰਦਨ ਦੇ ਹਮਲਾਵਰ ਨੂੰ ਪਾਕਿਸਤਾਨੀ ਦੱਸਣ 'ਤੇ ਅਖਬਾਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ

PreviousNext

ਲੰਦਨ ਬ੍ਰਿਜ ਹਮਲਾਵਰ ਦੀ ਪਛਾਣ ਪਾਕਿਸਾਤਨੀ ਮੂਲ ਦੇ ਵਿਅਕਤੀ ਵਜੋਂ ਕੀਤੀ ਗਈ ਹੈ। ਇਹ ਖਬਰ ਪ੍ਰਕਾਸ਼ਿਤ ਕਰਨ 'ਤੇ ਸਥਾਨਕ ਲੋਕਾਂ ਨੇ ਇਸਲਾਮਾਬਦ ਸਥਿਤ ਅਖਬਾਰ ਦੇ ਦਫਤਰ 'ਚ ਦਾਖਲ ਹੋ ਕੇ ਪ੍ਰਦਰਸ਼ਨ ਕੀਤਾ ਅਤੇ ਨਾਹਰੇਬਾਜੀ ਕਰਨ ਲੱਗੇ।
 

ਦਰਅਸਲ ਇੱਕ ਅਖਬਾਰ ਨੇ ਆਪਣੀ ਹੈਡਲਾਈਨ 'ਚ ਲਿਖਿਆ ਸੀ ਕਿ ਲੰਦਨ ਬ੍ਰਿਜ ਹਮਲਾਵਰ ਦੀ ਪਛਾਣ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਦੇ ਇਸਲਾਮਿਕ ਅੱਤਵਾਦੀ ਉਸਮਾਨ ਖਾਨ ਵਜੋਂ ਕੀਤੀ ਗਈ ਹੈ। ਉਸਮਾਨ ਨੇ ਪਿਛਲੇ ਹਫਤੇ ਲੰਦਨ ਬ੍ਰਿਜ 'ਤੇ ਕੀਤੇ ਗਏ ਇਕ ਅੱਤਵਾਦੀ ਹਮਲੇ 'ਚ ਦੋ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਈ ਸਥਾਨਕ ਅਖਬਾਰਾਂ ਨੇ ਦੱਸਿਆ ਸੀ ਕਿ ਉਸ ਦਾ ਜਨਮ ਅਤੇ ਪਾਲਨ-ਪੋਸ਼ਣ ਬ੍ਰਿਟੇਨ 'ਚ ਹੋਇਆ ਅਤੇ ਉਸ ਦਾ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੈ।
 

ਸੋਮਵਾਰ ਨੂੰ ਕੁੱਝ ਅਣਪਛਾਤੇ ਲੋਕਾਂ ਨੇ ਇਸਲਾਮਾਬਾਦ 'ਚ ਅਖਬਾਰ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਅਖਬਾਰ ਨੇ ਦੱਸਿਆ ਕਿ ਅਖਬਾਰ ਦੇ ਵਿਰੁੱਧ ਨਾਹਰੇਬਾਜੀ ਕਰਦਿਆਂ ਨਾਰਾਜ਼ ਭੀੜ ਨੇ ਲਗਭਗ 3 ਘੰਟੇ ਤਕ ਦਫਤਰ ਦੀ ਇਮਾਰਤ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਮਾਰਤ ਦੀ ਘੇਰਾਬੰਦੀ ਕੀਤੀ ਅਤੇ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਇਮਾਰਤ ਅੰਦਰ ਜਾਣ ਜਾਂ ਬਾਹਰ ਆਉਣ ਤੋਂ ਰੋਕ ਦਿੱਤਾ ਅਤੇ ਲਿਖਤੀ ਤੌਰ 'ਤੇ ਮਾਫੀ ਮੰਗਣ ਦੀ ਮੰਗ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dozens of protesters carrying banners and chanting slogans against newspaper