ਅਗਲੀ ਕਹਾਣੀ

ਖ਼ੂੰਖਾਰ ਹੱਤਿਆਰੇ ਨੇ ਕੀਤੇ 90 ਕਤਲ, ਖੁਦ ਕਬੂਲਿਆ ਗੁਨਾਹ

ਖ਼ੂੰਖਾਰ ਹੱਤਿਆਰੇ ਨੇ ਕੀਤੇ 90 ਕਤਲ, ਖੁਦ ਕਬੂਲਿਆ ਗੁਨਾਹ

ਅਮਰੀਕਾ `ਚ 78 ਸਾਲ ਦੇ ਇਕ ਬਜ਼ੁਰਗ ਨੂੰ ਤਿੰਨ ਮਹਿਲਾਵਾਂ ਦੇ ਕਤਲ ਦੇ ਦੋਸ਼ `ਚ ਸਜਾ ਸੁਣਾਈ ਗਈ ਹੈ। ਐਫਬੀਆਈ ਦਾ ਕਹਿਣਾ ਹੈ ਕਿ ਦੋਸ਼ੀ ਵਿਅਕਤੀ ਨੇ 1970 ਤੋਂ 2005 ਵਿਚ 90 ਲੋਕਾਂ ਦਾ ਕਤਲ ਕਰਨ ਦਾ ਜ਼ੁਰਮ ਵੀ ਕਬੂਲਿਆ ਸੀ। 


ਸਮਾਚਾਰ ਏਜੰਸੀ ਐਫ ਮੁਤਾਬਕ ਜੇਕਰ ਇਸਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਸੈਮੁਅਲ ਲਿਟਿਲ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਖੂੰਖਾਰ ਸੀਰੀਅਲ ਕਿਲਰ ਹੋਵੇਗਾ। ਸੈਮੁਅਲ ਨੂੰ ਸਤੰਬਰ 2012 `ਚ ਕੇਂਟਕੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕੈਲੀਫੋਰਨੀਆ ਲੈ ਕੇ ਜਾਇਆ ਗਿਆ ਸੀ।


ਲਾਸ ਏਂਜਲਸ `ਚ ਪ੍ਰਕਾਸ਼ਨ ਨੇ ਉਸਦੇ ਡੀਐਨਏ ਨੂੰ 1987 ਅਤੇ 1989 ਦੇ ਵਿਚ ਤਿੰਨ ਔਰਤਾਂ ਦੇ ਕਤਲ ਦੌਰਾਨ ਮਿਲੇ ਡੀਐਨਏ ਨਾਲ ਮਿਲਾਣ ਹੋ ਗਿਆ। ਇਨ੍ਹਾਂ ਤਿੰਨਾਂ ਮਾਮਲਿਆਂ `ਚ ਪੀੜਤਾਂ ਨੂੰ ਕੁੱਟਿਆ ਗਿਆ, ਉਨ੍ਹਾਂ ਦਾ ਗਲਾ ਘੋਟਿਆ ਗਿਆ। 


ਸੈਮੁਅਲ ਨੂੰ ਇਨ੍ਹਾਂ ਤਿੰਨਾਂ ਕਤਲਾਂ ਲਈ ਸਜਾ ਸੁਣਾਈ ਗਈ, ਪ੍ਰੰਤੂ ਪੁਲਿਸ ਉਨ੍ਹਾਂ ਦੇ ਡੀਐਨਏ ਨੂੰ ਐਫਬੀਆਈ ਨਾਲ ਸ਼ੇਅਰ ਕਰਨਾ ਚਾਹੁੰਦੀ ਹੈ ਤਾਂ ਕਿ ਹੋਰ ਮਾਮਲਿਆਂ `ਚ ਵੀ ਜਾਂਚ ਕੀਤੀ ਜਾ ਸਕੇ। ਸੈਮੁਅਲ ਨੇ ਜਿਨ੍ਹਾਂ ਲੋਕਾਂ ਦੀ ਹੱਤਿਆ ਕੀਤੀ ਹੈ, ਉਸ ਨੂੰ ਉਹ ਸਭ ਯਾਦ ਹੈ। ਇਨ੍ਹਾਂ `ਚੋਂ ਕਈ ਦੇ ਤਾਂ ਚੇਹਰੇ ਵੀ ਉਸਨੂੰ ਯਾਦ ਹਨ।


ਸੈਮੁਅਲ ਨੇ 35 ਸਾਲ `ਚ 90 ਕਤਲ ਦਾ ਜ਼ੁਰਮ ਕਬੂਲਿਆ ਹੈ। ਉਸ ਨੇ ਇਹ ਕਤਲ ਦੇਸ਼ ਭਰ `ਚ ਕੀਤੇ ਹਨ, ਜਿਨ੍ਹਾਂ `ਚੋਂ 34 ਦੀ ਪਹਿਲਾਂ ਹੀ ਪੁਸ਼ਟੀ ਹੋ ਚੁੱਕੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dreaded killer killed 90 innocent people