ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਫ਼ੋਨ ਸੁਣਦਿਆਂ ਗੱਡੀ ਚਲਾਉਣ ’ਤੇ ਲੱਗਦੈ 7.23 ਲੱਖ ਰੁਪਏ ਜੁਰਮਾਨਾ

ਅਮਰੀਕਾ ’ਚ ਫ਼ੋਨ ਸੁਣਦਿਆਂ ਗੱਡੀ ਚਲਾਉਣ ’ਤੇ ਲੱਗਦੈ 7.23 ਲੱਖ ਰੁਪਏ ਜੁਰਮਾਨਾ

ਬੀਤੀ ਪਹਿਲੀ ਸਤੰਬਰ ਤੋਂ ਦੇਸ਼ ਦੇ ਕੁਝ ਸੂਬਿਆਂ ਨੂੰ ਛੱਡ ਕੇ ਜ਼ਿਆਦਾਤਰ ਥਾਵਾਂ ਉੱਤੇ ਮੋਟਰ ਵਾਹਨ ਕਾਨੂੰਨ–2019 ਲਾਗੂ ਹੋ ਗਿਆ ਹੈ। ਨਵੇਂ ਨਿਯਮਾਂ ਤੋਂ ਬਾਅਦ ਦੇਸ਼ ਭਰ ਤੋਂ ਟ੍ਰੈਫ਼ਿਕ ਉਲੰਘਣਾ ਉੱਤੇ ਭਾਰੀ ਜੁਰਮਾਨੇ ਦੀਆਂ ਖ਼ਬਰਾਂ ਆ ਰਹੀਆਂ ਹਨ। ਖ਼ਾਸ ਕਰ ਕੇ ਉਹ ਚਲਾਨ, ਜਿਨ੍ਹਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਵਾਹਨਾਂ ਦੀਆਂ ਕੀਮਤਾਂ ਤੋਂ ਵੱਧ ਜੁਰਮਾਨਾ ਲਿਆ ਗਿਆ। ਹੁਣ ਇਹ ਜੁਰਮਾਨਾ ਕਈ ਗੁਣਾ ਵਧ ਗਿਆ ਹੈ। ਪਰ ਸਿਰਫ਼ ਭਾਰਤ ਹੀ ਨਹੀਂ; ਇਨ੍ਹਾਂ ਚਾਰ ਦੇਸ਼ਾਂ ਦੇ ਟ੍ਰੈਫ਼ਿਕ ਨਿਯਮਾਂ ਵਿੱਚ ਪਹਿਲਾਂ ਤੋਂ ਹੀ ਬਹੁਤ ਸਖ਼ਤੀ ਹੈ।

 

 

ਅਮਰੀਕਾ ਤੋਂ ਲੈ ਕੇ ਦੁਬਈ, ਰੂਸ, ਸਿੰਗਾਪੁਰ ਤੇ ਇੰਗਲੈਂਡ (UK) ਜਿਹੇ ਦੇਸ਼ਾਂ ਵਿੱਚ ਆਵਾਜਾਈ ਤੋੜ ’ਤੇ ਭਾਰੀ ਜੁਰਮਾਨਾ ਹੈ। ਅਮਰੀਕਾ ’ਚ ਪਹਿਲਾਂ ਹੀ ਸੀਟ ਬੈਲਟ ਨਾ ਲਾਉਣ ’ਤੇ 25 ਡਾਲਰ (ਲਗਭਗ 1,800 ਭਾਰਤੀ ਰੁਪਏ) ਦਾ ਜੁਰਮਾਨਾ ਤੈਅ ਹੈ। ਡ੍ਰਾਈਵਿੰਗ ਲਾਇਸੈਂਸ ਨਾ ਹੋਣ ’ਤੇ 1,000 ਡਾਲਰ ਭਾਵ 72,000 ਹਜ਼ਾਰ ਭਾਰਤੀ ਰੁਪਏ ਜੁਰਮਾਨੇ ਦੀ ਸਜ਼ਾ ਹੈ।

 

 

ਇਸ ਤੋਂ ਇਲਾਵਾ ਹੈਲਮੈਟ ਨਾ ਲਾਉਣ ’ਤੇ 300 ਡਾਲਰ ਤੱਕ ਜੁਰਮਾਨਾ ਲੱਗਦਾ ਹੈ। ਅਮਰੀਕਾ ਦੇ ਕਈ ਸੂਬਿਆਂ ਵਿੱਚ ਤਾਂ ਇਸ ਲਈ ਜੇਲ੍ਹ ਦੀ ਵੀ ਸਜ਼ਾ ਹੈ।

 

 

ਅਮਰੀਕਾ ’ਚ ਟ੍ਰੈਫ਼ਿਕ ਨਿਯਮਾਂ ਮੁਤਾਬਕ ਜੇ ਕੋਈ ਵਿਅਕਤੀ ਸ਼ਰਾਬ ਪੀ ਕੇ ਵਾਹਨ ਚਲਾਉਂਦਾ ਹੈ, ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਇੱਕ ਸਾਲ ਤੱਕ ਲਈ ਰੱਦ ਕੀਤਾ ਜਾ ਸਕਦਾ ਹੈ। ਅਮਰੀਕਾ ’ਚ ਗੱਡੀ ਚਲਾਉਂਦੇ ਸਮੇਂ ਮੋਬਾਇਲ ਉੱਤੇ ਗੱਲਬਾਤ ਕਰਨ ’ਤੇ ਤੁਹਾਨੂੰ 10,000 ਡਾਲਰ ਜੁਰਮਾਨਾ ਭਰਨਾ ਪੈਂਦਾ ਹੈ ਤੇ ਇਹ ਰਕਮ ਭਾਰਤ ਵਿੱਚ 7.23 ਲੱਖ ਰੁਪਏ ਬਣਦੀ ਹੈ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇੱਥੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Driving while talking on phone can cause Rs 7 lakh 23 thousand