ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡ੍ਰੋਨਜ਼ ਨਾਲ ਇੰਝ ਆਧੁਨਿਕ ਖੇਤੀ ਕਰਿਆ ਕਰਨਗੇ ਬਜ਼ੁਰਗ ਕਿਸਾਨ

ਡ੍ਰੋਨਜ਼ ਨਾਲ ਇੰਝ ਆਧੁਨਿਕ ਖੇਤੀ ਕਰਿਆ ਕਰਨਗੇ ਬਜ਼ੁਰਗ ਕਿਸਾਨ

ਜਾਪਾਨ ਸਮੇਤ ਬਹੁਤ ਸਾਰੇ ਪੱਛਮੀ ਦੇਸ਼ਾਂ ਨੂੰ ਅੱਜ-ਕੱਲ੍ਹ ਬਜ਼ੁਰਗਾਂ ਦੀ ਗਿਣਤੀ ਵਧਣ ਤੇ ਨੌਜਵਾਨਾਂ ਦੀ ਗਿਣਤੀ ਘਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਲਈ ਹੁਣ ਜਾਪਾਨ `ਚ ਵੱਡੀ ਉਮਰ ਦੇ ਕਿਸਾਨਾਂ ਦੀ ਮਦਦ ਲਈ ਖ਼ਾਸ ਡ੍ਰੋਨ ਹਵਾਈ ਜਹਾਜ਼ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਡ੍ਰੋਨਜ਼ ਦੀ ਮਦਦ ਨਾਲ ਬਜ਼ੁਰਗ ਕਿਸਾਨ ਵੀ ਅਤਿ-ਆਧੁਨਿਕ ਖੇਤੀ ਆਸਾਨੀ ਨਾਲ ਕਰ ਸਕਿਆ ਕਰਨਗੇ।


ਉੱਤਰ-ਪੂਰਬੀ ਜਾਪਾਨ `ਚ ਅੱਜ-ਕੱਲ੍ਹ ਖੇਤੀਬਾੜੀ `ਚ ਕੰਮ ਆਉਣ ਵਾਲੇ ਡ੍ਰੋਨਜ਼ ਨਾਲ ਕਈ ਤਰ੍ਹਾਂ ਦੇ ਤਜਰਬੇ ਕੀਤੇ ਜਾ ਰਹੇ ਹਨ। ਜਾਪਾਨ ਦਾ ਟੋਮ ਇਲਾਕਾ 17ਵੀਂ ਸਦੀ ਤੋਂ ਟੋਕੀਓ ਨੂੰ ਚੌਲ਼ ਸਪਲਾਈ ਕਰ ਰਿਹਾ ਹੈ। ਇਸੇ ਇਲਾਕੇ ਦੇ 69 ਸਾਲਾ ਕਿਸਾਨ ਇਸਾਮੂ ਸਕਾਕੀਬਾਰਾ ਨੇ ਦੱਸਿਆ ਕਿ ਇਹ ਇੱਕ ਬਹੁਤ ਉੱਚ-ਪੱਧਰੀ ਤਕਨਾਲੋਜੀ ਹੈ।


ਸ੍ਰੀ ਇਸਾਮੂ ਨੇ ਦੱਸਿਆ ਕਿ ਅੱਜ-ਕੱਲ੍ਹ ਖੇਤੀਬਾੜੀ ਲਈ ਕਾਮੇ ਵੀ ਛੇਤੀ ਕਿਤੇ ਨਹੀਂ ਲੱਭਦੇ ਕਿਉਂਕਿ ਜਿ਼ਆਦਾਤਰ ਨੌਜਵਾਨ ਵਧੀਆ ਕੰਮਾਂ ਦੀ ਭਾਲ਼ ਵਿੱਚ ਸ਼ਹਿਰਾਂ `ਚ ਜਾ ਕੇ ਵੱਸ ਗਏ ਹਨ।


ਡ੍ਰੋਨ ਹਵਾਈ ਜਹਾਜ਼ਾਂ ਦੀ ਮਦਦ ਨਾਲ ਜਿੱਥੇ ਫ਼ਸਲਾਂ ਦੇ ਝਾੜ ਵਧਣਗੇ, ਉੱਥੇ ਕਿਸਾਨਾਂ ਦੀ ਆਮਦਨ `ਚ ਵੀ ਚੋਖਾ ਵਾਧਾ ਹੋਵੇਗਾ। ਡ੍ਰੋਨ ਹਵਾਈ ਜਹਾਜ਼ ਨਾਲ ਝੋਨੇ ਦੇ ਇੱਕ ਵੱਡੇ ਖੇਤ `ਤੇ ਸਿਰਫ਼ 15 ਕੁ ਮਿੰਟਾਂ `ਚ ਕੀਟਨਾਸ਼ਕਾਂ ਤੇ ਖਾਦਾਂ ਦਾ ਛਿੜਕਾਅ ਕੀਤਾ ਜਾ ਸਕਦਾ ਹੈ; ਜਦ ਕਿ ਹੱਥੀਂ ਇਸੇ ਕੰਮ ਨੂੰ ਕਈ ਘੰਟੇ ਲੱਗਦੇ ਹਨ।


ਜਾਪਾਨ `ਚ ਆਮ ਤੌਰ `ਤੇ ਕਿਸਾਨ 70-72 ਸਾਲ ਦੀ ਉਮਰ ਤੋਂ ਬਾਅਦ ਖੇਤੀਬਾੜੀ ਨਹੀਂ ਕਰਦੇ ਪਰ ਜੇ ਇਹ ਡ੍ਰੋਨ ਠੀਕ ਢੰਗ ਨਾਲ ਵਿਕਸਤ ਕਰ ਲਏ ਗਏ, ਤਾਂ ਹੋਰ ਵੀ ਵੱਡੀ ਉਮਰ `ਚ ਖੇਤੀਬਾੜੀ ਸੰਭਵ ਹੋ ਸਕੇਗੀ।


ਰਿਮੋਟ ਕੰਟਰੋਲ ਨਾਲ ਲੰਮੇਰੇ ਸਮੇਂ ਤੱਕ ਉਡਾਣਾਂ ਭਰ ਸਕਣ ਵਾਲੇ ਡ੍ਰੋਨ ਦੀ ਕੀਮਤ ਲਗਭਗ 1.35 ਲੱਖ ਡਾਲਰ ਹੈ। ਇਸ ਦੀ ਵਰਤੋਂ ਸਪਰੇਅ ਲਈ ਕੀਤੀ ਜਾਂਦੀ ਹੈ। ਇਹ ਡ੍ਰੋਨ ਨਾਇਲ-ਟੀ18 ਦੇ ਨਾਂਅ ਨਾਲ ਨਾਇਲਵਰਕਸ ਇਨਕ. ਵੱਲੋਂ ਵਿਕਸਤ ਕੀਤਾ ਗਿਆ ਹੈ। ਇਸ ਦੀ ਪਰਖ ਹੁਣ ਜੇਏ ਮਿਆਗੀ ਟੋਮ ਤੇ ਟਰੇਡਿੰਗ ਹਾਊਸ ਸੁਮੀਟੋਮੋ ਕਾਰਪ. ਵੱਲੋਂ ਕੀਤੀ ਜਾ ਰਹੀ ਹੈ।


ਨਾਇਲਵਰਕਸ ਦੀ ਹਾਲੇ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਇਸ ਕੰਪਨੀ ਦੀ ਕੋਸਿ਼ਸ਼ ਹੈ ਕਿ ਖੇਤਾਂ `ਚ ਉਡਾਣਾਂ ਭਰਨ ਲਈ ਕਿਸਾਨਾਂ ਨੂੰ ਇਨ੍ਹਾਂ ਡ੍ਰੋਨਜ਼ ਦਾ ਕੋਈ ਲਾਇਸੈਂਸ ਲੈਣ ਦੀ ਲੋੜ ਨਾ ਪਵੇ। ਇਸ ਨੂੰ ਕਿਸੇ ਆਈ-ਪੈਡ ਦੀ ਮਦਦ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ।


ਨਾਇਲਵਰਕਸ ਦੇ ਪ੍ਰਧਾਨ ਹਿਰੋਸ਼ੀ ਯਾਂਗਾਸਿ਼ਤਾ ਨੇ ਦੰਸਿਆ ਕਿ ਉਹ ਚਾਹੁੰਦੇ ਹਨ ਕਿ ਨਵੀਂ ਤਕਨਾਲੋਜੀ ਨਾਲ ਕਿਸਾਨਾਂ ਦੇ ਖ਼ਰਚੇ ਘੱਟੋ-ਘੱਟ ਇੱਕ-ਚੌਥਾਈ ਜ਼ਰੂਰ ਘਟਣ।


ਇਸ ਕੰਪਨੀ ਵੱਲੋਂ ਅਗਲੇ ਵਰ੍ਹੇ ਮਈ ਤੱਕ ਡ੍ਰੋਨਜ਼ ਦੀ ਵਿਕਰੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:drones will help elderly farmers for modern farming