ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਨਾਗਰਿਕ ’ਤੇ ਲਗਿਆ ਨਸ਼ੇ ’ਚ ਪੁਲਿਸ ਅਫ਼ਸਰ 'ਤੇ ਹਮਲਾ ਕਰਨ ਦਾ ਦੋਸ਼

ਸਿੰਗਾਪੁਰ ਦੀ ਇਕ ਅਦਾਲਤ ਨੇ 25 ਸਾਲ ਦੇ ਇਕ ਭਾਰਤੀ ਨਾਗਰਿਕ ’ਤੇ ਸ਼ਰਾਬ ਦੇ ਨਸ਼ੇ ਚ ਆਮ ਲੋਕਾਂ ਨੂੰ ਤੰਗ ਕਰਨ ਅਤੇ ਇਕ ਪੁਲਿਸ ਅਫਸਰ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਸਬੰਧੀ ਦੋਸ਼ ਲਗਾਏ ਹਨ।

 

ਮੁਰੂਗੇਸਨ ਰਘੁਪਤੀਰਾਜਾ 'ਤੇ 10 ਦੋਸ਼ ਲਾਏ ਗਏ ਹਨ। ਇਨ੍ਹਾਂ ਚੋਂ 3 ਦੋਸ਼ ਐਤਵਾਰ ਨੂੰ ਹੋਈ ਘਟਨਾ ਸਬੰਧੀ ਚ ਆਇਦ ਕੀਤੇ ਗਏ ਜਦੋਂ ਉਸਨੇ ਐਵਰਟਨ ਪਾਰਕ ਹਾਊਸਿੰਗ ਅਸਟੇਟ ਦੇ ਇਕ ਅਪਾਰਟਮੈਂਟ ਬਲਾਕ ਇਕ ਪੁਲਿਸ ਅਫਸਰ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।

 

ਮੁਰੂਗੇਸਨ 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ ਅਸਟੇਟ ਚ ਸ਼ਰਾਬ ਪੀ ਕੇ ਰੌਲਾ ਪਾਇਆ ਅਤੇ ਨੇੜੇ ਦੇ ਡਯੂਕਸਟਨ ਪਲੇਨ ਪਾਰਕ ਦੋ ਲੱਕੜ ਦੀਆਂ ਟੇਬਲਾਂ ਨੂੰ ਨੁਕਸਾਨ ਪਹੁੰਚਾਇਆ ਹੈਸੋਸ਼ਲ ਮੀਡੀਆ 'ਤੇ ਇਕ ਵਿਡੀਓ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਨੇ ਉਸ ਨੂੰ ਰੋਕਣ ਲਈ ਉਸ ਦੇ ਪੈਰਾਂ 'ਤੇ ਗੋਲੀਆਂ ਚਲਾਈਆਂ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।

 

ਇਸ ਤੋਂ ਇਲਾਵਾ ਵੀ ਮੁਰੂਗੇਸਨਤੇ ਹੋਰਨਾਂ ਮਾਮਲਿਆਂ ਚ ਲੁੱਟ-ਖੋਹ ਅਤੇ ਪੁਲਿਸ ਅਫਸਰ ਨਾਲ ਮਾੜਾ ਵਤੀਰਾ ਕਰਨ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੋਸ਼ਾਂ ਦੇ ਸਾਬਿਤ ਹੋਣ ਤੇ ਉਸ ਨੂੰ ਜੇਲ੍ਹ ਹੋ ਸਕਦੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drunk Indian national charged for assaulting police officer in Singapore