ਸਿੰਗਾਪੁਰ ਦੀ ਇਕ ਅਦਾਲਤ ਨੇ 25 ਸਾਲਾ ਇਕ ਭਾਰਤੀ ਨਾਗਰਿਕ ਉਤੇ ਸ਼ਰਾਬ ਦੇ ਨਸ਼ੇ ਵਿਚ ਆਮਜਨ ਨੂੰ ਪ੍ਰੇਸ਼ਾਨ ਕਰਨ ਅਤੇ ਇਕ ਪੁਲਿਸ ਅਧਿਕਾਰੀ ਨਾਲ ਮਾਰਕੁੱਟ ਕਰਨ ਦਾ ਯਤਨ ਸਬੰਧੀ ਲਗਾਇਆ ਹੈ। ਮੁਰੂਗੇਸਨ ਰਘੁਪਤੀਰਾਜਾ ਉਤੇ 10 ਦੋਸ਼ ਗਏ ਹਨ। ਇਨ੍ਹਾਂ ਵਿਚੋਂ ਤਿੰਨ ਦੋਸ਼ ਐਤਵਾਰ ਨੂੰ ਹੋਈ ਘਟਨਾ ਸਬੰਧੀ ਲਗਾਏ ਗਏ ਹਨ, ਜਦੋਂ ਉਸਨੇ ਏਵਰਟਨ ਪਾਰਕ ਹਾਊਸਿੰਗ ਅਸਟੇਟ ਦੇ ਇਕ ਅਪਾਰਟਮੈਂਟ ਬਲਾਕ ਵਿਚ ਇਕ ਪੁਲਿਸ ਅਧਿਕਾਰੀ ਦੀ ਮਾਰਕੁੱਟ ਕਰਨ ਦਾ ਯਤਨ ਕੀਤਾ ਸੀ।
ਉਸ ਉਤੇ ਅਸਟੇਟ ਵਿਚ ਸ਼ਰਾਬ ਪੀ ਕੇ ਹੰਗਾਮਾ ਕਰਨ ਅਤੇ ਕੋਲ ਦੇ ਡਿਊਕਸਟਨ ਪਲੇਨ ਪਾਰਕ ਵਿਚ ਲਕੜੀ ਦੇ ਦੋ ਮੇਜ਼ਾਂ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਨੇ ਉਸਨੂੰ ਰੋਕਣ ਲਈ ਉਸਦੇ ਪੈਰਾਂ ਉਤੇ ਗੋਲੀ ਚਲਾਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਉਹ ਸ਼ਰਾਬ ਪੀ ਰਿਹਾ ਹੈ ਅਤੇ ਪੁਲਿਸ ਅਧਿਕਾਰੀਆਂ ਨਾਲ ਬਹਿਸ ਕਰ ਰਿਹਾ ਹੈ। ਉਹ ਪੁਲਿਸ ਅਧਿਕਾਰੀ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਵੀ ਮੁਰੁਗੇਸਨ ਉਤੇ ਹੋਰ ਮਾਮਲੇ ਵਿਚ ਲੁੱਟ ਤੇ ਪੁਲਿਸ ਅਧਿਕਾਰੀ ਨਾਲ ਬਦਸਲੂਕੀ ਕਰਨ ਦੇ ਦੋਸ਼ ਲਗਾਏ ਗਹੇ ਹਨ। ਇਨ੍ਹਾਂ ਦੋਸ਼ਾਂ ਦੇ ਸਾਬਤ ਹੋਣ ਉਤੇ ਉਸ ਨੂੰ ਜੇਲ੍ਹ ਦੀ ਸਜਾ ਹੋ ਸਕਦੀ ਹੈ।