ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ ’ਚ 1 ਸਾਲ ਦੇ ਭਾਰਤੀ ਬੱਚੇ ਦੀ ਲੱਗੀ 7 ਕਰੋੜ ਦੀ ਲਾਟਰੀ

ਸੰਯੁਕਤ ਅਰਬ ਅਮੀਰਾਤ (ਯੂ...) ਵਿਚ ਇਕ ਸਾਲ ਦੇ ਇਕ ਭਾਰਤੀ ਬੱਚੇ ਨੇ ਰਾਤੋ-ਰਾਤ ਆਪਣੇ ਮਾਪਿਆਂ ਨੂੰ ਮਾਲਾਮਾਲ ਕਰ ਦਿੱਤਾ। ਇਸ ਬੱਚੇ ਦੀ 10 ਲੱਖ ਡਾਲਰ (ਤਕਰੀਬਨ 7 ਕਰੋੜ 12 ਲੱਖ ਰੁਪਏ) ਦੀ ਲਾਟਰੀ ਲੱਗੀ ਹੈ। ਬੱਚੇ ਦੇ ਪਿਤਾ ਨੇ ਇਹ ਲਾਟਰੀ ਟਿਕਟ ਉਸਦੇ ਨਾਮ ਤੇ ਖਰੀਦੀ ਹੈ

 

ਲਾਟਰੀ ਜਿੱਤਣ ਵਾਲੇ ਬੱਚੇ ਦਾ ਨਾਮ ਮੁਹੰਮਦ ਸਾਲਾਹ ਹੈ। ਉਸ ਦੇ ਪਿਤਾ ਰਮੀਜ਼ ਰਹਿਮਾਨ ਇਕ ਸਾਲ ਤੋਂ ਦੁਬਈ ਡਿਊਟੀ ਫ੍ਰੀ ਪ੍ਰੋਮੋਸ਼ਨ ਹਿੱਸਾ ਲੈ ਰਹੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਮ ਤੇ 323 ਸੀਰੀਜ਼ ਦੇ 1319 ਨੰਬਰ ਦਾ ਟਿਕਟ ਖਰੀਦਿਆ ਸੀ। ਲੱਕੀ ਡਰਾਅ ਦਾ ਐਲਾਨ ਮੰਗਲਵਾਰ 4 ਫਰਵਰੀ ਨੂੰ ਕੀਤਾ ਗਿਆ ਸੀ।

 

ਇਕ ਮਿਲੀਅਨ ਡਾਲਰ ਦਾ ਜੈਕਪਾਟ ਜਿੱਤਣ ਮਗਰੋਂ ਕੇਰਲਾ ਦੇ ਰਹਿਣ ਵਾਲੇ ਰਮੀਜ਼ ਨੇ ਕਿਹਾ, 'ਮੈਂ ਬਹੁਤ ਖੁਸ਼ ਹਾਂ, ਮੈਂ ਇਸ ਸ਼ਾਨਦਾਰ ਪ੍ਰਾਪਤੀ ਲਈ ਦੁਬਈ ਡਿਊਟੀ ਫ੍ਰੀ ਦਾ ਧੰਨਵਾਦ ਕਰਦਾ ਹਾਂ, ਹੁਣ ਮੇਰੇ ਬੇਟੇ ਦਾ ਭਵਿੱਖ ਪੂਰੀ ਤਰ੍ਹਾਂ ਸੁਰੱਖਿਅਤ ਹੈ

 

ਦੁਬਈ ਦੀ ਇਸ ਪ੍ਰਸਿੱਧ ਲੱਕੀ ਡਰਾਅ ਲਾਟਰੀ ਚ ਇਸ ਤੋਂ ਪਹਿਲਾਂ ਬਹੁਤ ਸਾਰੇ ਭਾਰਤੀਆਂ ਦੀ ਕਿਸਮਤ ਚਮਕ ਚੁੱਕੀ ਹੈ।

 

ਪਿਛਲੇ ਸਾਲ ਇੱਕ ਭਾਰਤੀ ਕਿਸਾਨ ਨੇ 4 ਮਿਲੀਅਨ ਡਾਲਰ (28 ਕਰੋੜ 48 ਲੱਖ ਰੁਪਏ) ਜਿੱਤੇ ਸਨ। ਉਸਨੇ ਆਪਣੀ ਪਤਨੀ ਤੋਂ ਟਿਕਟ ਦੇ ਪੈਸੇ ਉਧਾਰ ਲਏ ਸਨ।

 

ਖਲੀਜ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਮੰਗਲਵਾਰ ਨੂੰ ਸਾਹਮਣੇ ਆਈ ਲੱਕੀ ਡਰਾਅ ਵਿੱਚ ਤਿੰਨ ਹੋਰ ਲੋਕਾਂ ਨੇ ਲਗਜ਼ਰੀ ਕਾਰਾਂ ਜਿੱਤੀਆਂ। ਇਹ ਡਰਾਅ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਨਕੋਰਸ ਡੀ ਚ ਕੱਖਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dubai: 1 year old Indian baby wins jackpot of 1 million us dollar 7 crore rupees