ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ ਬੱਸ ਹਾਦਸੇ ਦੇ ਦੋਸ਼ੀ ਚਾਲਕ ਨੂੰ ਬਲੱਡ-ਮਨੀ ਦੇਣ ਸਮੇਤ 7 ਸਾਲਾਂ ਕੈਦ

ਦੁਬਈ ਚ ਇਕ ਸਖਤ ਬਲਾਕਰ ਚ ਬਸ ਵਾੜਣ ਵਾਲੇ ਓਮਾਨ ਦੇ ਚਾਲਕ ਨੂੰ ਸੱਤ ਸਾਲ ਦੀ ਕੈਦ ਅਤੇ ਮਗਰੋਂ ਦੇਸ਼ ਤੋਂ ਕੱਢੇ ਜਾਣ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਦਾ ਡਰਾਇਵਿੰਗ ਵੀ ਰੱਦ ਕਰ ਦਿੱਤਾ ਗਿਆ ਹੈ।

 

ਦੁਬਈ ਆਵਾਜਾਈ ਅਦਾਲਤ ਨੇ ਇਸ ਦੇ ਨਾਲ ਹੀ 53 ਸਾਲਾ ਦੋਸ਼ੀ ਨੂੰ ਜੁਰਮਾਨੇ ਵਜੋਂ 13000 ਡਾਲਰ ਜਮ੍ਹਾਂ ਕਰਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਦੋਸ਼ੀ ਨੂੰ ਬਲੱਡ-ਮਨੀ ਵਜੋਂ 9,25,000 ਡਾਲਰ ਵੀ ਦੇਣੇ ਹੋਣਗੇ।

 

ਦੱਸਣਯੋਗ ਹੈ ਕਿ 7 ਜੂਨ ਨੂੰ ਵਾਪਰੇ ਇਸ ਬੱਸ ਹਾਦਸੇ ਚ 12 ਭਾਰਤੀਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ ਸੀ। ਇਸ ਬੱਸ ਨੂੰ ਇਹੀ ਦੋਸ਼ੀ ਡਰਾਇਵਰ ਚਲਾ ਰਿਹਾ ਸੀ। ਮਾਰੇ ਗਏ ਲੋਕਾਂ ਚ ਦੋ ਪਾਕਿਸਤਾਨੀ, ਇਕ ਓਮਾਨੀ ਤੇ ਇਕ ਫਿਲੀਪੀਨੀ ਨਾਗਰਿਕ ਸ਼ਾਮਲ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dubai Bus Accident Driver gets 7 Year jail