ਦੁਬਈ ਵਿਖੇ ਦੋ ਭਾਰਤੀ ਵਿਅਕਤੀ ਸੌਣ ਦੀ ਥਾਂ ਨੂੰ ਲੈ ਕੇ ਝਗੜ ਪਏ ਜਿਸ ਕਾਰਨ ਇੱਕ ਦੀ ਮੌਤ ਹੋ ਗਈ। ਦੁਬਈ ਕੋਰਟ ਆਫ਼ ਫਸਟ ਇੰਸਟਾਂਸ ਨੇ ਕੇਸ ਦੀ ਸੁਣਵਾਈ ਕੀਤੀ। ਖਲੀਜ਼ ਟਾਈਮਜ਼ ਨੇ ਸ਼ੁੱਕਰਵਾਰ ਨੂੰ ਸਰਕਾਰੀ ਵਕੀਲ ਦੇ ਰਿਕਾਰਡ ਦੇ ਹਵਾਲੇ ਨਾਲ ਕਿਹਾ ਕਿ ਦੋਸ਼ੀ ਭਾਰਤੀ ਵਿਅਕਤੀ ਘਟਨਾ ਦੇ ਸਮੇਂ ਨਸ਼ੇ ਵਿੱਚ ਸੀ ਅਤੇ ਇੱਕ ਹੋਰ ਭਾਰਤੀ ਵਿਅਕਤੀ ਨੂੰ ਲੱਤਾਂ ਮੁੱਕੇ ਮਾਰ ਰਿਹਾ ਸੀ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
ਇੱਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਹ ਕੇਸ 18 ਅਗਸਤ ਦਾ ਹੈ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਲ ਕਵੋਜ ਉਦਯੋਗਿਕ ਖੇਤਰ ਦੇ ਇੱਕ ਮਾਲ ਦੇ ਪਿਛਲੇ ਵਿਹੜੇ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਫਿਰ ਪੁਲਿਸ ਨੇ ਮੁਲਜ਼ਮ ਨੂੰ ਲੱਭ ਲਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਪਰਾਧ ਜਾਂਚ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।
ਦੋਸ਼ੀ ਪ੍ਰਵਾਸੀ ਨੇ ਮੰਨਿਆ ਕਿ ਉਸ ਨੇ ਮ੍ਰਿਤਕਾਂ ਨੂੰ ਲੱਤ ਮਾਰੀ ਸੀ ਕਿਉਂਕਿ ਉਹ ਉਸ ਦੀ ਸੋਣ ਦੀ ਥਾਂ ਪਿਕਅਪ ਟਰੱਕ ਵਿੱਚ ਸੁੱਤਾ ਪਿਆ ਸੀ। ਅਗਲੇ ਦਿਨ ਜਦੋਂ ਉਸ ਨੇ ਇੱਕ ਹੋਰ ਭਾਰਤੀ ਵਿਅਕਤੀ ਨੂੰ ਮਰੇ ਹੋਏ ਵੇਖਿਆ ਤਾਂ ਉਸ ਨੇ ਭੱਜਣ ਦਾ ਫ਼ੈਸਲਾ ਕੀਤਾ।
ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਦੂਜੇ ਵਿਅਕਤੀ ਨਾਲ ਆਪਣੀ ਸੌਣ ਵਾਲੀ ਜਗ੍ਹਾ ਨੂੰ ਲੈ ਕੇ ਵਿਅਕਤੀ ਨਾਲ ਝਗੜਾ ਕੀਤਾ ਸੀ ਪਰ ਉਹ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ। ਦੋਸ਼ੀ ਨੂੰ 28 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ।