ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ: ਦੁਬਈ 'ਚ ਭਾਰਤੀ ਡਾਕਟਰ ਆਇਸ਼ਾ ਦੀ ਗੱਡੀ ਰੋਕ ਪੁਲਿਸ ਨੇ ਦਿੱਤੀ ਸਲਾਮੀ

ਸਾਰੀ ਦੁਨੀਆ ਇਸ ਸਮੇਂ ਕੋਰੋਨਾ ਦੀ ਲਾਗ ਦੀ ਲਪੇਟ ਵਿੱਚ ਹੈ। ਮਹਾਂਮਾਰੀ ਦੌਰਾਨ ਡਾਕਟਰ ਯੋਧਿਆਂ ਦੀ ਤਰ੍ਹਾਂ ਕੰਮ ਕਰ ਰਹੇ ਹਨ। ਕਿਤੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਹਨ ਤਾਂ ਕਈ ਤਾਲੀਆਂ ਵਜਾ ਰਹੇ ਹਨ। ਦੁਬਈ ਵਿੱਚ ਇੱਕ ਭਾਰਤੀ ਡਾਕਟਰ ਉਸ ਸਮੇਂ ਹੈਰਾਨ ਅਤੇ ਭਾਵੁਕ ਹੋ ਗਿਆ ਜਦੋਂ ਇੱਕ ਪੁਲਿਸ ਮੁਲਾਜ਼ਮ ਨੇ ਉਸ ਦੀ ਕਾਰ ਨੂੰ ਰੋਕਿਆ ਅਤੇ ਉਸ ਦੇ ਸਨਮਾਨ ਵਿੱਚ ਸਲਾਮੀ ਦਿੱਤੀ।

 

ਹੈਦਰਾਬਾਦ ਦੀ ਆਇਸ਼ਾ ਸੁਲਤਾਨਾ ਬੀਤੇ ਮੰਗਲਵਾਰ ਨੂੰ ਦੁਬਈ ਦੇ ਅਲ ਅਹਿਲੀ ਸਕ੍ਰੀਨਿੰਗ ਸੈਂਟਰ ਵਿੱਚ ਆਪਣੀ ਸ਼ਿਫਟ ਖ਼ਤਮ ਕਰਕੇ ਸ਼ਾਰਜਾਹ ਵਾਪਸ ਘਰ ਪਰਤ ਰਹੀ ਸੀ। ਇਸ ਦੌਰਾਨ, ਪੁਲਿਸ ਨੇ ਉਸ ਦੀ ਕਾਰ ਨੂੰ ਦੁਬਈ-ਸ਼ਾਰਜਾਹ ਹਾਈਵੇ 'ਤੇ ਅਲ ਮੁੱਲਾ ਪਲਾਜ਼ਾ ਨੇੜੇ ਰੋਕ ਲਿਆ।

 

 

 

ਇਹ ਨਜ਼ਾਰਾ ਵੇਖ ਡਾਕਟਰ ਸੁਲਤਾਨਾ ਪਹਿਲਾਂ ਘਬਰਾ ਗਈ ਅਤੇ ਉਸ ਨੇ ਪੁਲਿਸ ਨੂੰ ਦਿਖਾਉਣ ਲਈ ਆਪਣੇ ਜ਼ਰੂਰੀ ਦਸਤਾਵੇਜ਼ ਕੱਢਣੇ ਸ਼ੁਰੂ ਕਰ ਦਿੱਤੇ, ਪਰ ਕਰਫਿਊ ਦੌਰਾਨ ਪੁਲਿਸ ਮੁਲਾਜ਼ਮ ਨੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਬਜਾਏ ਉਸ ਨੇ ਡਾਕਟਰ ਨੂੰ ਸਲਾਮੀ ਦਿੱਤੀ ਅਤੇ  ਕਿਹਾ ਕਿ ਤੁਸੀਂ ਜਾ ਸਕਦੇ ਹੋ।

 

ਸੁਲਤਾਨਾ ਨੇ ਕਿਹਾ ਕਿ ਇਕ ਡਾਕਟਰ ਵਜੋਂ ਮਿਲਣ ਵਾਲਾ ਇਹ ਸਭ ਤੋਂ ਚੰਗਾ ਇਨਾਮ ਹੈ। ਇਸ ਤਜਰਬੇ ਨੂੰ ਮੈਂ ਕਦੇ ਨਹੀਂ ਭੁਲਾ ਸਕਾਂਗੀ। ਉਨ੍ਹਾਂ ਨੇ ਟਵਿੱਟਰ ਉੱਤੇ ਪੁਲਿਸਕਰਮੀਆਂ ਦਾ ਧੰਨਵਾਦ ਦਿੰਦੇ ਹੋਏ ਲਿਖਿਆ ਕਿ ਮੈਂ ਸੰਯੁਕਤ ਅਰਬ ਅਮੀਰਾਤ ਵਿੱਚ ਰਹਿਣ ਅਤੇ ਇੱਥੇ ਦੇ ਲੋਕਾਂ ਦੀ ਸੇਵਾ ਕਰਨ ਲਈ ਧੰਨਵਾਦੀ ਹਾਂ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Dubai Police stops cars of indian doctor and salutes dr Ayesha Sultana amid corona crisis