ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

24–25 ਫ਼ਰਵਰੀ ਦੇ ਭਾਰਤ ਦੌਰੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾਂ: ਟਰੰਪ

24–25 ਫ਼ਰਵਰੀ ਦੇ ਭਾਰਤ ਦੌਰੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾਂ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਤੇ 25 ਫ਼ਰਵਰੀ ਨੂੰ ਭਾਰਤ ਦੌਰੇ ’ਤੇ ਆ ਰਹੇ ਹਨ। ਭਾਰਤ ਦੌਰੇ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਸ੍ਰੀ ਟਰੰਪ ਨੇ ਕਿਹਾ ਕਿ ਉਹ ਇਸ ਮਹੀਨੇ ਦੇ ਅੰਤ ’ਚ ਆਪਣੀ ਭਾਰਤ ਯਾਤਰਾ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਜਿੱਥੇ ਲੱਖਾਂ ਲੋਕ ਉਨ੍ਹਾਂ ਦਾ ਸੁਆਗਤ ਕਰਨਗੇ।

 

 

ਵ੍ਹਾਈਟ ਹਾਊਸ ਦੇ ਐਲਾਨ ਤੋਂ ਬਾਅਦ ਸ੍ਰੀ ਟਰੰਪ ਨੇ ਆਪਣੇ ਓਵਲ ਆਫ਼ਿਸ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ – ਮੈਂ ਭਾਰਤ ਜਾਣ ਲਈ ਉਤਸੁਕ ਹਾਂ। ਇੱਥੇ ਵਰਨਣਯੋਗ ਹੈ ਕਿ 24 ਅਤੇ 25 ਫ਼ਰਵਰੀ ਨੂੰ ਉਹ ਨਵੀਂ ਦਿੱਲੀ ਤੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਜਾਣਗੇ।

 

 

ਇੱਕ ਸੁਆਲ ਦੇ ਜੁਆਬ ’ਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸ਼ਲਾਘਾ ਕਰਦਿਆਂ ਸ੍ਰੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਮੇਰੇ ਬਹੁਤ ਚੰਗੇ ਦੋਸਤ ਹਨ ਤੇ ਇੱਕ ਬਿਹਤਰ ਇਨਸਾਨ ਵੀ ਹਨ।

 

 

ਸ੍ਰੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਪਿਛਲੇ ਹਫ਼ਤੇ ਦੇ ਅੰਤ ’ਚ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਸੀ ਤੇ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਦੱਸਿਆ ਕਿ ਹਵਾਈ ਅੱਡੇ ਤੋਂ ਅਹਿਮਦਾਬਾਦ ਦੇ ਨਿਊ ਮੋਟੇਰਾ ਸਟੇਡੀਅਮ ਤੱਕ ਲੱਖਾਂ ਲੋਕ ਉਨ੍ਹਾਂ ਦਾ ਸੁਆਗਤ ਕਰਨਗੇ।

 

 

ਸ੍ਰੀ ਟਰੰਪ ਦੀ ਭਾਰਤ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਵਪਾਰਕ, ਰੱਖਿਆ ਸੌਦਿਆਂ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ 24 ਫ਼ਰਵਰੀ ਨੁੰ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਵਪਾਰਕ, ਰੱਖਿਆ ਸੌਦਿਆਂ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ।

 

 

ਸੂਤਰਾਂ ਮੁਤਾਬਕ ਸ੍ਰੀ ਟਰੰਪ ਦੀ ਦੋ ਦਿਨਾ ਯਾਤਰਾ ਤੋਂ ਪਹਿਲਾਂ ਮੋਦੀ ਸਰਕਾਰ ਅਮਰੀਕੀ ਰੱਖਿਆ ਫ਼ਰਮ ਲੌਕਹੀਡ ਮਾਰਟਿਨ ਨਾਲ 2.6 ਅਰਬ ਡਾਲਰ ’ਚ 24 ਐੱਮਐੱਚ–6 ਆਰ ਸੀਹਾੱਕ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵਿੱਚ ਹੈ। ਇਸ ਤੋਂ ਇਲਾਵਾ ਭਾਰਤੀ ਤੇ ਅਮਰੀਕੀ ਅਧਿਕਾਰੀ ਇੱਕ ਸੀਮਤ ਵਪਾਰਕ ਸੌਦੇ ’ਤੇ ਵੀ ਕੰਮ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Eagerly waiting to visit India on 24th and 25th February says Donald Trump