ਅਾਸਮਾਨ 'ਚ ਸਿਤਾਰਿਆਂ ਨੂੰ ਵੇਖਣ ਦੇ ਸ਼ੋਕੀਨ ਲੋਕਾਂ ਨੂੰ ਲਾਲ ਗ੍ਰਹਿ ਦੀ ਝਲਕ ਪਾਉਣ ਦਾ ਮੌਕਾ ਮਿਲ ਸਕਦਾ. ਕਿਉਂਕਿ 2003 ਤੋਂ ਬਾਅਦ ਇੱਕ ਵਾਰ ਫਿਰ ਮੰਗਲ ਗ੍ਰਹਿ ਧਰਤੀ ਦੇ ਸਭ ਤੋਂ ਨੇੜਲੇ ਬਿੰਦੂ ਕੋਲ ਆ ਹੋਵੇਗਾ. ਨਾਸਾ ਦੇ ਅਨੁਸਾਰ ਇਹ ਅਗਲੇ ਮਹੀਨੇ 27 ਜੁਲਾਈ ਨੂੰ ਹੋਵੇਗਾ.
ਮੰਗਲ, ਧਰਤੀ 'ਤੇ ਸੂਰਜ ਇੱਕ ਸਿੱਧੀ ਲਾਈਨ 'ਚ ਹੋਣਗੇ. ਜਿਸ ਕਾਰਨ ਮੰਗਲ ਧਰਤੀ ਦੇ ਨੇੜੇ ਹੋਵੇਗਾ. ਇਸ ਦੌਰਾਨ ਜਦੋਂ ਸੂਰਜ ਦੀ ਰੋਸ਼ਨੀ ਮੰਗਲ ਗ੍ਰਹਿ 'ਤੇ ਪਵੇਗੀ ਤਾਂ ਧਰਤੀ ਤੋਂ ਮੰਗਲ ਨੂੰ ਵਧੀਆ ਢੰਗ ਨਾਲ ਵੇਖਿਆ ਜਾ ਸਕਦਾ .
ਨਾਸਾ ਨੇ ਕਿਹਾ, "ਤਿੰਨ ਗ੍ਰਹਿਾਂ ਦੀ ਇੱਕ ਸਿੱਧੀ ਲਾਈਨ 'ਚ ਆਉਣਾ ਮੰਗਲ ਦੇ ਘੇਰੇ ਚ ਕਿਤੇ ਵੀ ਹੋ ਸਕਦਾ ਹੈ. ਜਦੋਂ ਇਹ ਵਾਪਰਦਾ ਹੈ ਤਾਂ ਸੂਰਜ ਦੇ ਮੰਗਲ ਕੋਲ ਹੋਣ ਕਾਰਨ ਮੰਗਲ ਗ੍ਰਹਿ ਧਰਤੀ ਦੇ ਨੇੜੇ ਆ ਜਾਂਦਾ ਹੈ. ਇਹ ਸਾਲ 2003 'ਚ ਲਗਪਗ 60 ਹਜ਼ਾਰ ਸਾਲਾਂ ਬਾਅਦ ਹੋਇਆ.ਸੀ.