ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੋਨੇਸ਼ੀਆ 'ਚ ਭੂਚਾਲ-ਸੁਨਾਮੀ ਕਾਰਨ ਹੁਣ ਤੱਕ 1944 ਮੌਤਾਂ

1 / 3ਇੰਡੋਨੇਸ਼ੀਆ 'ਚ ਭੂਚਾਲ-ਸੁਨਾਮੀ ਕਾਰਨ ਹੁਣ ਤੱਕ 1763 ਮੌਤਾਂ

2 / 3ਇੰਡੋਨੇਸ਼ੀਆ 'ਚ ਭੂਚਾਲ-ਸੁਨਾਮੀ ਕਾਰਨ ਹੁਣ ਤੱਕ 1763 ਮੌਤਾਂ

3 / 3ਇੰਡੋਨੇਸ਼ੀਆ 'ਚ ਭੂਚਾਲ-ਸੁਨਾਮੀ ਕਾਰਨ ਹੁਣ ਤੱਕ 1763 ਮੌਤਾਂ

PreviousNext

ਇੰਡੋਨੇਸ਼ੀਆ 'ਚ ਬੀਤੇ ਕੁਝ ਦਿਨਾਂ ਪਹਿਲਾਂ ਆਏ ਭੂਚਾਲ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਐਤਵਾਰ ਰਾਤ ਤੱਕ ਵਧ ਕੇ 1944 ਹੋ ਗਈ ਤੇ ਇਸ ਤੋਂ ਇਲਾਵਾ 5000 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

 


ਹਾਲੇ ਤਕ ਮੌਤਾਂ ਦੇ ਸਹੀ ਅੰਕੜੇ ਨਹੀਂ ਮਿਲੇ ਕਿਉਂਕਿ ਕਈ ਖੇਤਰ ਅਜੇ ਵੀ ਮਲਬੇ ਹੇਠ ਦੱਬੇ ਪਏ ਹਨ, ਜਿਥੇ ਪਹੁੰਚਣਾ ਸੰਭਵ ਨਹੀਂ ਹੈ।

 

ਐਤਵਾਰ ਨੂੰ ਇੰਡੋਨੇਸ਼ੀਆ ਦੀ ਆਫਤ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ ਇਹ ਅੰਕੜਾ ਸ਼ਹਿਰ ਦੇ ਪੇਤੋਬੋ ਅਤੇ ਬਾਲਾਰੋਆ ਖੇਤਰਾਂ ਦੇ ਸਥਾਨਕ ਪ੍ਰਮੁੱਖਾਂ ਦੀ ਗਣਨਾ 'ਤੇ ਆਧਾਰਿਤ ਹੈ।

 


ਏਜੰਸੀ ਦੇ ਬੁਲਾਰੇ ਸੁਤੋਪੋ ਪੁਰਵੋ ਨੁਗਰੋਹੋ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ, 'ਬਾਲਾਰੋਆ ਅਤੇ ਪੇਤੋਬੋ ਦੇ ਪ੍ਰਮੁੱਖਾਂ ਦੀ ਰਿਪੋਰਟ ਮੁਤਾਬਕ ਘੱਟੋ-ਘੱਟ 5,000 ਲੋਕ ਲਾਪਤਾ ਹਨ।' ਉਨ੍ਹਾਂ ਕਿਹਾ ਕਿ ਸਹੀ ਗਿਣਤੀ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਇਹ ਖੇਤਰ ਮਲਬੇ ਹੇਠਾਂ ਦੱਬੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Earthquake in Indonesia by the tsunami so far for 1944 deaths